ਨੈਸਲੇ, HUL ਨੇ ਚਾਹ, ਕੌਫੀ ਉਤਪਾਦਾਂ ਦੀਆਂ ਕੀਮਤਾਂ ‘ਚ ਕੀਤਾ ਵਾਧਾ

TeamGlobalPunjab
3 Min Read

ਨਵੀਂ ਦਿੱਲੀ: ਨੇਸਲੇ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੇ ਆਪਣੇ ਤਤਕਾਲ, ਚਾਹ, ਕੌਫੀ, ਦੁੱਧ ਅਤੇ ਨੂਡਲਸ ਵਰਗੇ ਉਤਪਾਦਾਂ ਦਰਾਂ ਵਿੱਚ ਵਾਧਾ ਕੀਤਾ ਹੈ। ਬਰੂ ਕੌਫੀ ਦੀਆਂ ਕੀਮਤਾਂ ‘ਚ 3-7 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਦਕਿ ਤਾਜ ਮਹਿਲ ਚਾਹ ਦੀ ਕੀਮਤ ‘ਚ 3.7 ਤੋਂ 5.8 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ।

ਦੱਸ ਦੇਈਏ ਕਿ ਨੈਸਲੇ ਇੰਡੀਆ ਨੇ ਮੈਗੀ ਦੀ ਕੀਮਤ ਵਿੱਚ ਰੁਪਏ ਦਾ ਵਾਧਾ ਕੀਤਾ ਹੈ। ਨੇਸਲੇ ਇੰਡੀਆ ਮੁਤਾਬਕ ਮੰਗਲਵਾਰ ਤੋਂ ਮੈਗੀ ਦੀਆਂ ਕੀਮਤਾਂ 9 ਫੀਸਦੀ ਤੋਂ 16 ਫੀਸਦੀ ਤੱਕ ਵੱਧ ਜਾਣਗੀਆਂ। ਯਾਨੀ 70 ਗ੍ਰਾਮ ਮੈਗੀ ਦੇ ਪੈਕੇਟ ਦੀ ਕੀਮਤ ਹੁਣ 12 ਰੁਪਏ ਤੋਂ ਵੱਧ ਕੇ 14 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ 140 ਗ੍ਰਾਮ ਮੈਗੀ ਦੇ ਪੈਕੇਟ ਦੀ ਕੀਮਤ ਵਿੱਚ 3 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇੰਨਾ ਹੀ ਨਹੀਂ, 560 ਗ੍ਰਾਮ ਦੇ ਪੈਕ ਲਈ 96 ਰੁਪਏ ਦੀ ਬਜਾਏ ਹੁਣ 105 ਰੁਪਏ ਦੇਣੇ ਹੋਣਗੇ।

ਇਸ ਤੋਂ ਇਲਾਵਾ Nestle ਨੇ ਇੱਕ ਲੀਟਰ A+ ਦੁੱਧ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ। ਪਹਿਲਾਂ ਇਸ ਲਈ 75 ਰੁਪਏ ਦੇਣੇ ਪੈਂਦੇ ਸਨ, ਜਦਕਿ ਹੁਣ 78 ਰੁਪਏ ਦੇਣੇ ਪੈ ਰਹੇ ਹਨ। Nescafe ਕਲਾਸਿਕ ਕੌਫੀ ਪਾਊਡਰ ਦੀਆਂ ਕੀਮਤਾਂ ਵਿੱਚ 3-7% ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਨੇਸਕੈਫੇ ਦਾ 25 ਗ੍ਰਾਮ ਦਾ ਪੈਕ ਹੁਣ 2.5 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਦੇ ਲਈ 78 ਰੁਪਏ ਦੀ ਬਜਾਏ ਹੁਣ 80 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ 145 ਰੁਪਏ ਦੀ ਬਜਾਏ 50 ਗ੍ਰਾਮ Nescafe Classic ਲਈ 150 ਰੁਪਏ ਦੇਣੇ ਹੋਣਗੇ।

  • Maggi (70 gms) – Rs 14
  • Maggi (140 gms)- Rs 25
  • Maggi (560 gms)- Rs 105
  • Nestle A+ Milk (1 Litre)- Rs 78
  • Nescafe Classic Coffee (25 gm)- Rs 80
  • Nescafe Classic Coffee (50 gm)- Rs 150
  • Taj Mahal Tea gets costlier by 3.7-5.8% across packs.
  • Bru coffee gets costlier by 3-7% across packs.
  • Brooke Bond gets costlier by 1.4 to 1.5% across packs and variants.

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment