ਦੋਹਾ: ਤੁਸੀ ਹੁਣ ਤੱਕ ਸੜ੍ਹਕਾਂ ਦਾ ਰੰਗ ਕਾਲਾ ਹੀ ਦੇਖਿਆ ਹੋਵੇਗਾ ਪਰ ਹੁਣ ਦੇਸ਼ਭਰ ਦੇ ਕਈ ਸ਼ਹਿਰਾਂ ‘ਚ ਸੜ੍ਹਕਾਂ ਨੂੰ ਨੀਲੇ ਰੰਗ ‘ਚ ਰੰਗਣਾ ਸ਼ੁਰੂ ਕਰ ਦਿੱਤਾ ਹੈ। ਗਲੋਬਲ ਵਾਰਮਿੰਗ ਤੇ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਦੁਨੀਆ ਦੇ ਕਈ ਦੇਸ਼ ਲਗਾਤਾਰ ਕਦਮ ਚੁੱਕ ਰਹੇ ਹਨ। ਹੁਣ ਲਾਸ ਏਂਜਲਸ, ਮੱਕਾ, ਟੋਕਿਓ ਤੋਂ ਬਾਅਦ ਹੁਣ ਕਤਰ ਦੇ ਦੋਹਾ ਨੇ ਇਸ ਦਿਸ਼ਾ ‘ਚ ਆਪਣੀਆਂ ਸੜਕਾਂ ਨੂੰ ਨੀਲੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਹੈ ।
ਗਲਫ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸ਼ਹਿਰ ਦੀਆਂ ਸੜਕਾਂ ਨੂੰ ਨੀਲੇ ਰੰਗ ਨਾਲ ਰੰਗਿਆ ਗਿਆ ਹੈ ਤਾਂ ਕਿ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕੇ। 18 ਮਹੀਨੇ ਤੱਕ ਚਲੇ ਪ੍ਰਯੋਗ ਤੋਂ ਬਾਅਦ 19 ਅਗਸਤ ਨੂੰ ਸ਼ਹਿਰ ਦੇ ਇੱਕ ਮੁੱਖ ਰੋਡ ਨੂੰ ਪੂਰੀ ਤਰ੍ਹਾਂ ਨੀਲੇ ਰੰਗ ਵਿੱਚ ਰੰਗ ਦਿੱਤਾ ਗਿਆ।
- Advertisement -
ਸ਼ਹਿਰ ਦੀਆਂ ਭੀੜ-ਭੜਕੇ ਵਾਲੀਆਂ ਸੜ੍ਹਕਾਂ ‘ਚੋਂ ਇੱਕ ਸੌਕ ਵਕੀਫ ਜ਼ੋਨ (Souq Waqif paved) ਦੀਆਂ ਸੜਕਾਂ ਹਨ। ਇਨ੍ਹਾਂ ਸੜ੍ਹਕਾਂ ‘ਤੇ 1 ਮਿਮੀ. ਮੋਟੀ ਨੀਲੇ ਰੰਗ ਦੀ ਤਹਿ ਚੜ੍ਹਾਈ ਗਈ ਹੈ। ਇਸਦੇ ਨਾਲ ਹੀ ਸਾਈਕਲ ਤੇ ਪੈਦਲ ਮੁਸਾਫਰਾਂ ਦੀ ਗਿਣਤੀ ‘ਚ ਵਾਧੇ ਦਾ ਅਸਰ ਦੇਖਣ ਲਈ 200 ਮੀਟਰ ਲੰਮਾ ਰਸਤਾ ਨਿਰਧਾਰਤ ਕੀਤਾ ਗਿਆ ਹੈ। ਇਨ੍ਹਾਂ ਸੜਕਾਂ ਨੂੰ ਨੀਲੇ ਰੰਗ ਨਾਲ ਰੰਗਣ ਪਿੱਛੇ ਤਾਪਮਾਨ ਦੇ ਪ੍ਰਭਾਵ ਨੂੰ ਵੇਖਣਾ ਹੈ ।
ਨੀਲੀ ਸੜਕਾਂ ਨੂੰ ਬਣਾਉਣ ਦਾ ਮਕਸਨ ਤਾਪਮਾਨ ਨੂੰ ਕਾਬੂ ਕਰਨਾ ਹੈ। ਪੁਰਾਣੀ ਸੜਕਾਂ ਦੀ ਤੁਲਣਾ ‘ਚ ਨੀਲੀ ਕੋਟਿੰਗ ਵਾਲੀ ਸੜ੍ਹਕਾਂ ਦੇ ਤਾਪਮਾਨ ‘ਚ ਕਿੰਨਾ ਫਰਕ ਹੈ, ਇਹ ਜਾਨਣ ਲਈ ਸੈਂਸਰ ਵੀ ਲਗਾਏ ਗਏ ਹਨ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਪ੍ਰਯੋਗ ਦੇ ਤੌਰ ‘ਤੇ ਕੀਤੀ ਗਈ ਕੋਟਿੰਗ ਸੂਰਜ ਦੀ ਰੇਡੀਏਸ਼ਨ ‘ਚ 50 % ਤੱਕ ਦੀ ਕਮੀ ਦਰਜ ਕੀਤੀ ਜਾ ਸਕੇਗੀ।
[alg_back_button]