ਨਿਊਯਾਰਕ: ਹਸ਼ ਮਨੀ ਮਾਮਲੇ ’ਚ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋਸ਼ ਕਿਰਾਰ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਰਾਹਤ ਵੀ ਮਿਲ ਗਈ ਹੈ। ਮੈਨਹੱਟਨ ਟ੍ਰਾਇਲ ਕੋਰਟ ਦੇ ਜਸਟਿਸ ਜੁਆਨ ਐੱਮ ਮਰਚਨ ਨੇ ਉਨ੍ਹਾਂ ਨੂੰ ਮਾਮਲੇ ’ਚ ਦੋਸ਼ੀ ਤਾਂ ਠਹਿਰਾਇਆ ਹੈ ਪਰ ਕੈਦ ਜਾਂ ਜੁਰਮਾਨੇ ਦੀ ਸਜ਼ਾ ਨਹੀਂ ਦਿੱਤੀ ਹੈ। ਇਸ ਨਾਲ 20 ਜਨਵਰੀ ਨੂੰ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦਾ ਰਾਹ ਪੱਧਰਾ ਹੋ ਗਿਆ ਹੈ।
ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਟਰੰਪ ਨਾਲ ਸਬੰਧਤ ਮਾਮਲੇ ’ਚ ਸਜ਼ਾ ਦੇ ਐਲਾਨ ’ਤੇ ਰੋਕ ਲਗਾਉਣ ਤੋਂ ਇਨਕਾਰ ਤੋਂ ਬਾਅਦ ਟ੍ਰਾਇਲ ਕੋਰਟ ਨੇ ਆਪਣਾ ਹੁਕਮ ਸੁਣਾਇਆ। ਪੋਰਨ ਸਟਾਰ ਸਟਾਰਮੀ ਡੈਨੀਅਲਜ਼ ਨੂੰ 2006 ’ਚ ਰਹੇ ਸਬੰਧਾਂ ’ਤੇ ਚੁੱਪ ਰਹਿਣ ਦੇ ਬਦਲੇ 1,30,000 ਡਾਲਰ ਦੀ ਰਕਮ ਦੇਣ ਲਈ ਟਰੰਪ ਨੂੰ ਦੋਸ਼ੀ ਮੰਨਿਆ ਗਿਆ ਹੈ। ਟਰੰਪ ਨੇ ਇਹ ਰਕਮ 2016 ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦਿੱਤੀ ਸੀ।
ਇਨ੍ਹਾਂ ਚੋਣਾਂ ’ਚ ਟਰੰਪ ਚੁਣੇ ਗਏ ਸਨ ਤੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ। ਟ੍ਰਾਇਲ ਕੋਰਟ ਦੇ ਤਾਜ਼ਾ ਹੁਕਮ ਤੋਂ ਬਾਅਦ ਟਰੰਪ ਹੁਣ ਅਦਾਲਤ ਤੋਂ ਦੋਸ਼ੀ ਦੇ ਤੌਰ ’ਤੇ ਸਜ਼ਾ ਪਾਏ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ ਤੇ ਰਾਸ਼ਟਰਪਤੀ ਅਹੁਦੇ ’ਤੇ ਬਿਰਾਜਮਾਨ ਹੋਣਵਾਲੇ ਪਹਿਲੇ ਵਿਅਕਤੀ ਵੀ ਹੋਣਗੇ। ਉਂਜ, ਜਸਟਿਸ ਮਰਚਨ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਟਰੰਪ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਦੇ ਸਕਦੇ ਸਨ ਪਰ ਅਦਾਲਤ ਨੂੰ ਨਵੇਂ ਚੁਣੇ ਰਾਸ਼ਟਰਪਤੀ ਨੂੰ ਰਾਹਤ ਦਿੱਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।