ਪਹਿਲ ਦੇ ਅਧਾਰ `ਤੇ ਭਾਜਪਾ ਪੰਜਾਬ `ਚੋਂ ਨਸ਼ਾ ਖਤਮ ਕਰੇਗੀ: ਹੰਸ ਰਾਜ ਹੰਸ

TeamGlobalPunjab
1 Min Read

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਨੂੰ ਕੁੱਝ ਹੀ ਦਿਨ ਬਾਕੀ ਬਚੇ ਹਨ, ਅਜਿਹੇ `ਚ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ `ਚ ਰੁੱਝੀਆਂ ਹੋਈਆਂ ਹਨ।

ਇਸੇ ਲੜੀ `ਚ ਭਾਜਪਾ ਆਗੂ ਹੰਸ ਰਾਜ ਹੰਸ ਨੇ ਅਟਾਰੀ ਵਿਖੇ ਭਾਜਪਾ ਆਗੂ ਦੇ ਹੱਕ `ਚ ਕੱਢੇ ਗਏ ਰੋਡ ਸ਼ੋਅ `ਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਭਾਜਪਾ ਆਗੂ ਦੇ ਹੱਕ `ਚ ਵੋਟ ਕਰਨ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਅਟਾਰੀ ਆ ਕੇ ਸ਼ਹੀਦਾਂ ਦੀ ਬਹਾਦਰੀ ਅਤੇ ਭਾਰਤ-ਪਾਕਿਸਤਾਨ ਦੀ ਵੰਡ ਦੀ ਯਾਦ ਤਾਜ਼ਾ ਹੋ ਗਈ ਹੈ।

ਹੰਸ ਰਾਜ ਹੰਸ ਨੇ ਕਿਹਾ ਕਿ ਉਹ ਭਾਜਪਾ ਉਮੀਦਵਾਰ ਦੇ ਹੱਕ `ਚ ਚੋਣ ਪ੍ਰਚਾਰ ਕਰਨ ਆਏ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਸ਼ਾਂਤੀ ਨਾਲ ਚੋਣਾਂ `ਚ ਹਿੱਸਾ ਲੈਣ । ਉਨ੍ਹਾਂ ਕਿਹਾ ਕਿ ਅਟਾਰੀ ਦੇ ਲੋਕ ਅਜੇ ਵੀ ਗਰੀਬੀ ਅਤੇ ਗੁਲਾਮੀ ਦੀ ਹਾਲਤ `ਚ ਜੀਅ ਰਹੇ ਹਨ। ਭਾਜਪਾ ਪਹਿਲ ਕਦਮੀ ਦੇ ਅਧਾਰ ‘ਤੇ ਪੰਜਾਬ ‘ਚੋਂ ਨਸ਼ਾ ਖਤਮ ਕਰ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment