ਪੱਤਰਕਾਰਾਂ ‘ਤੇ ਭੜਕੇ ਮਾਨ! ਸੁਖਬੀਰ ਬਾਦਲ ਨੂੰ ਦੱਸਿਆ ਮੰਦਬੁੱਧੀ ਬੱਚਾ, ਦੇਖੋ ਵੀਡੀਓ

TeamGlobalPunjab
1 Min Read

ਚੰਡੀਗੜ੍ਹ : ਸਿਆਸਤਦਾਨ ਹਰ ਦਿਨ ਕੋਈ ਨਾ ਕੋਈ ਬਿਆਨ ਦਿੰਦੇ ਹੀ ਰਹਿੰਦੇ ਹਨ ਪਰ ਇਸ ਦੌਰਾਨ ਜੇਕਰ ਕੋਈ ਉਨ੍ਹਾਂ ਨੂੰ ਅੱਗੋਂ ਸਵਾਲ ਕਰ ਲਵੇ ਤਾਂ ਉਹ ਕਈ ਵਾਰ ਤਾਂ ਜਵਾਬ ਦਿੰਦਿਆਂ ਵਧੀਆ ਵਿਵਹਾਰ ਕਰਦੇ ਹਨ ਪਰ ਕਈ ਵਾਰ ਉਲਟਾ ਸਵਾਲ ਕਰਨ ਵਾਲਿਆਂ ‘ਤੇ ਹੀ ਭੜਕ ਜਾਂਦੇ ਹਨ। ਕੁਝ ਅਜਿਹਾ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨਾਲ ਵੀ ਹੋਇਆ ਹੈ। ਦਰਅਸਲ ਅੱਜ ਉਨ੍ਹਾਂ ਵੱਲੋਂ ਦਿੱਲੀ ਅੰਦਰ ਆਪਣੀ ਪਾਰਟੀ ਦੇ ਕੰਮਾਂ ਦਾ ਗੁਣਗਾਨ ਕਰਦਿਆਂ ਜਿੱਤ ਦੇ ਸੋਹਲੇ ਗਾਏ ਜਾ ਰਹੇ ਸਨ। ਇਸ ਦੌਰਾਨ ਜਦੋਂ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਸਬੰਧੀ ਸਵਾਲ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਵੱਲੋਂ ਹਰ ਦਿਨ ਸੱਤਾਧਾਰੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਮਾਨ ਭੜਕ ਉੱਠੇ ਅਤੇ ਉਨ੍ਹਾਂ ਨੇ ਉਲਟਾ ਪਹਿਲਾਂ ਤਾਂ ਪੱਤਰਕਾਰ ਨੂੰ ਗਰਮਾਈ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਮੰਦਬੁੱਧੀ ਬੱਚਾ ਐਲਾਨ ਦਿੱਤਾ।

Share this Article
Leave a comment