ਦੁਬਈ ਏਅਰਪੋਰਟ ‘ਤੇ ਚੈਕਿੰਗ ਦੌਰਾਨ ਟਰੈਵਲ ਬੈਗ ‘ਚੋਂ ਨਿੱਕਲਿਆ 5 ਮਹੀਨੇ ਦਾ ਬੱਚਾ, Video

TeamGlobalPunjab
2 Min Read

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੁਬਈ ਏਅਰਪੋਰਟ ‘ਤੇ ਚੈਕਿੰਗ ਦੌਰਾਨ ਟਰੈਵਲ ਬੈਗ ‘ਚੋਂ 5 ਮਹੀਨੇ ਦਾ ਬੱਚਾ ਬਰਾਮਦ ਕੀਤਾ ਗਿਆ ਹੈ। ਇਸ ਬੱਚੇ ਨੂੰ ਪਾਕਿਸਤਾਨ ਤੋਂ ਅਗਵਾਹ ਕਰਕੇ ਲਿਆਇਆ ਗਿਆ ਸੀ। ਬੱਚੇ ਨੂੰ ਟਰੈਵਲ ਬੈਗ ‘ਚ ਲਿਆਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਭਾਰਤੀ ਪੁਲਿਸ ਸੇਵਾ ਅਧਿਕਾਰੀ ਐੱਚਜੀਐੱਸ ਧਾਲੀਵਾਲ ਨੇ 15 ਸਤੰਬਰ ਨੂੰ ਵੀਡੀਓ ਟਵੀਟ ਕੀਤੀ ਜਿਸ ਵਿੱਚ ਲਿਖਿਆ, ਬੈਗ ਦੇ ਅੰਦਰ ਬੱਚਾ ! ! 5 ਮਹੀਨੇ ਦੇ ਬੱਚੇ ਨੂੰ ਅਗਵਾਹ ਕਰ ਲਿਆ ਗਿਆ ਅਤੇ ਉਸਨੂੰ ਕਰਾਚੀ ਤੋਂ ਦੁਬਈ ਇੱਕ ਟਰੈਵਲ ਬੈਗ ਵਿੱਚ ਲਜਾਇਆ ਗਿਆ । ਖੁਸ਼ਕਿਸਮਤੀ ਨਾਲ ਦੁਬਈ ਹਵਾਈ ਅੱਡੇ ‘ਤੇ ਇਸ ਦਾ ਪਤਾ ਚੱਲ ਗਿਆ ਸੀ ਤੇ ਬੱਚਾ ਸੁਰੱਖਿਅਤ ਪਾਇਆ ਗਿਆ ! !

24 ਸਕਿੰਟ ਦੀ ਵੀਡੀਓ ਤੋਂ ਤੁਸੀ ਦੇਖ ਸਕਦੇ ਹੋ ਕਿ ਬੱਚੇ ਨੂੰ ਬੈਗ ਵਿੱਚ ਹੋਰ ਨਰਮ ਸਮਾਨ ਨਾਲ ਰੱਖਿਆ ਗਿਆ ਸੀ। ਆਕਸੀਜਨ ਲਈ ਬੈਗ ਦੀ ਜ਼ਿੱਪ ਥੋੜੀ ਜਿਹੀ ਖੁੱਲ੍ਹੀ ਵੀ ਛੱਡੀ ਗਈ ਸੀ। ਬੱਚੇ ਨੂੰ ਸਥਿਰ ਰੱਖਣ ਲਈ ਸਿਰ ‘ਤੇ ਦੋ ਛੋਟੇ ਸਟੀਲ ਦੇ ਗਲਾਸ ਰੱਖੇ ਗਏ ਸਨ। ਬੱਚਾ ਕਾਫ਼ੀ ਸ਼ਾਂਤ ਲੱਗ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਬੱਚਾ ਸੁਰੱਖਿਅਤ ਆਪਣੇ ਮਾਪਿਆਂ ਕੋਲ ਪਹੁੰਚ ਗਿਆ ਹੈ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਅੱਡਿਆਂ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਕਿ ਕਿਵੇਂ ਇੱਕ ਬੱਚੇ ਨੂੰ ਸਮਗਲ ਕਰ ਦੁਬਈ ਤੱਕ ਲੈ ਜਾਇਆ ਗਿਆ।

Share this Article
Leave a comment