ਬਜ਼ੁਰਗ ਨੇ ਟੋਲ ਫਰੀ ਨੰਬਰ ‘ਤੇ ਕੀਤੀਆਂ 24 ਹਜ਼ਾਰ ਕਾਲਾਂ, ਹੁਣ ਜਾਣਾ ਪਵੇਗਾ ਜੇਲ੍ਹ!

TeamGlobalPunjab
2 Min Read

ਜਾਪਾਨ ਵਿੱਚ, ਇੱਕ 71 ਸਾਲਾ ਵਿਅਕਤੀ ਨੂੰ 24,000 ਵਾਰ ਟੋਲ ਫਰੀ ਨੰਬਰ ਤੇ ਕਾਲ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਸੈਤਾਮਾ ਸ਼ਹਿਰ ਦੀ ਹੈ। ਬਜ਼ੁਰਗ ਦਾ ਨਾਮ ਏਕੀਤੋਸ਼ੀ ਓਕਾਮੋਟੋ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਬਜ਼ੁਰਗ ਓਕਾਮੋਟੋ ‘ਤੇ ਦੋਸ਼ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਉਸ ਨੇ ਇਕ ਟੈਲੀਕਾਮ ਕੰਪਨੀ ਦੀਆਂ ਮਾੜੀਆਂ ਸੇਵਾਵਾਂ ਬਾਰੇ ਕਈ ਸ਼ਿਕਾਇਤਾਂ ਕਰ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ।

ਓਕਾਮੋਟੋ ਨੇ ਇੱਕ ਦਿਨ ਵਿੱਚ ਟੈਲੀਕਾਮ ਕੰਪਨੀ ਨੂੰ ਤਕਰੀਬਨ 33 ਕਾਲਾਂ ਕੀਤੀਆਂ ਅਤੇ ਇੱਕ ਹਫ਼ਤੇ ਵਿੱਚ 411 ਵਾਰ ਕਾਲਾਂ ਕੀਤੀਆਂ। ਬਜ਼ੁਰਗ ਅਨੁਸਾਰ, ਉਸਦਾ ਫੋਨ ਰੇਡੀਓ ਪ੍ਰਸਾਰਣ ਦੇ ਸੰਕੇਤਾਂ ਨੂੰ ਫੜਨ ਦੇ ਯੋਗ ਨਹੀਂ ਸੀ, ਜਿਸ ਕਾਰਨ ਉਸਨੇ ਪ੍ਰੇਸ਼ਾਨ ਹੋ ਕੇ ਕੰਪਨੀ ਨੂੰ ਇਹ ਫੋਨ ਕਾਲਾਂ ਕੀਤੀਆਂ। ਕੰਪਨੀ ਦੇ ਅਨੁਸਾਰ, ਓਕਾਮੋਟੋ ਨੇ 2 ਸਾਲਾਂ ਵਿੱਚ ਲਗਭਗ 24 ਹਜ਼ਾਰ ਸ਼ਿਕਾਇਤ ਕਾਲਾਂ ਕੀਤੀਆਂ ਹਨ। ਕੁਝ ਸਮੇਂ ਲਈ ਸ਼ਿਕਾਇਤ ਸੁਣਨ ਤੋਂ ਬਾਅਦ, ਕੰਪਨੀ ਨੇ ਇਨ੍ਹਾਂ ਸ਼ਿਕਾਇਤੀ ਕਾਲਾਂ ਨੂੰ ਕਈ ਵਾਰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਜਦੋਂ ਕਾਲ ਬਹੁਤ ਜ਼ਿਆਦਾ ਹੋ ਗਈਆਂ, ਤਾਂ ਕੰਪਨੀ ਨੇ ਓਕਾਮੋਟੋ ਦੇ ਵਿਰੁੱਧ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ।

ਓਕਾਮੋਟੋ ਵੱਲੋਂ ਵਾਰ ਵਾਰ ਫੋਨ ਕੀਤੇ ਜਾਣ ਕਾਰਨ ਕਾਲ ਸੈਂਟਰ ਦੇ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਦੂਜੇ ਗ੍ਰਾਹਕਾਂ ਨਾਲ ਗੱਲ ਕਰਨ ਵਿੱਚ ਅਸਮਰੱਥ ਸਨ। ਜਦੋਂ ਕੰਪਨੀ ਨੂੰ ਕੋਈ ਹੋਰ ਰਸਤਾ ਨਾ ਮਿਲਿਆ, ਤਾਂ ਉਨ੍ਹਾਂ ਨੇ ਓਕਾਮੋਟੋ ਦੇ ਵਿਰੁੱਧ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ। ਓਕਾਮੋਟੋ ਉੱਤੇ ਕੰਪਨੀ ਦੇ ਕਾਰੋਬਾਰ ਵਿਚ ਵਿਘਨ ਪਾਉਣ ਦਾ ਦੋਸ਼ ਹੈ।

- Advertisement -

ਜਾਪਾਨੀ ਮੀਡੀਆ ਅਨੁਸਾਰ, ਓਕਾਮੋਟੋ ਨੇ ਕਈ ਵਾਰ ਕਾਲ ਸੈਂਟਰ ਦੇ ਟੋਲ-ਫਰੀ ਨੰਬਰ ਤੇ ਫੋਨ ਕਰਕੇ ਕੰਪਨੀ ਮੈਨੇਜਰ  ਨੂੰ ਕੰਪਨੀ ਦੀਆਂ ਮਾੜੀਆਂ ਸੇਵਾਵਾਂ ਲਈ ਮੁਆਫੀ ਮੰਗਣ ਲਈ ਕਿਹਾ ਗਿਆ ਸੀ। ਹੁਣ ਪਤਾ ਲੱਗਾ ਹੈ ਕਿ ਓਕਾਮੋਟੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Share this Article
Leave a comment