ਕਾਬੁਲ ‘ਚ ਹੈਲੀਕਪਟਰ ਹੋਇਆ ਹਾਦਸਾਗ੍ਰਸਤ, ਦੋ ਮੌਤਾਂ

TeamGlobalPunjab
1 Min Read

ਕਾਬੁਲ (ਅਫਗਾਨੀਸਤਾਨ) : ਇੰਨੀ ਦਿਨੀਂ ਜਿਵੇਂ ਜਿਵੇਂ ਸੜਕੀ ਆਵਾਜਾਈ ‘ਚ ਦੁਰਘਟਨਾਵਾਂ ਵਧ ਰਹੀਆਂ ਹਨ ਤਿਵੇਂ ਤਿਵੇਂ ਹਵਾਈ ਆਵਾਜਾਈ ਦੀਆਂ  ਦੁਰਘਟਨਾਵਾਂ ਵੀ ਵਧਦੀਆਂ ਜਾ ਰਹੀ ਹਨ। ਇਰਾਨ ਵਿੱਚ ਇੱਕ ਜਹਾਜ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਹੁਣ ਅਫਗਾਨੀਸਤਾਨ ਦੇ ਪੱਛਮ ‘ਚ ਸਥਿਤ ਫਰਾਹ ਪ੍ਰਾਂਤ ‘ਚ ਇੱਕ ਦੁਰਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇੱਥੇ ਇੱਕ ਹੈਲੀਕਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪੂਰ ਦੇ ਚਮਨ ਜਿਲ੍ਹੇ ਅੰਦਰ ਬੀਤੀ ਕੱਲ੍ਹ ਕਰੀਬ 11 ਵਜੇ ਐਮਆਈ-35 ਹੈਲੀਕਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਪਟਰ ਰਾਜਧਾਨੀ ਫਰਾਹ ਤੋਂ ਜਿਲ੍ਹਾ ਮੁਖਿਆਲਿਆ ਵੱਲ ਜਾ ਰਿਹਾ ਸੀ। ਅਧਿਕਾਰੀਆਂ ਮੁਤਾਬਿਕ ਹੈਲੀਕਪਟਰ ਅੰਦਰ ਅੰਦਰੂਨੀ ਖਰਾਬੀ ਆ ਜਾਣ ਕਾਰਨ ਇਹ ਘਟਨਾ ਵਾਪਰੀ ਹੈ। ਫਿਲਹਾਲ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਰਾਨ ਅੰਦਰ ਵੀ ਬੀਤੇ ਦਿਨੀਂ ਇੱਕ ਜਹਾਜ ਹਾਦਸਾਗ੍ਰਸਤ ਹੋ ਗਿਆ ਸੀ।

Share this Article
Leave a comment