ਅਮਰੀਕਾ-ਮੈਕਸੀਕੋ ਸਰਹੱਦ ‘ਤੇ ਅਗਲੇ ਮਹੀਨੇ ਆ ਸਕਦੈ ਗੈਰਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ

TeamGlobalPunjab
2 Min Read

ਨਿਊਯਾਰਕ: ਅਮਰੀਕੀ ਸਰਹੱਦ ‘ਤੇ 23 ਮਈ ਨੂੰ ਟਾਈਟਲ 42 ਅਧੀਨ ਲਾਗੂ ਬੰਦਿਸ਼ਾਂ ਖ਼ਤਮ ਹੋਣ ਜਾ ਰਹੀਆਂ ਹਨ। ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਸਕਦੇ ਹਨ। ਦੱਸਣਯੋਗ ਹੈ ਕਿ ਟਰੰਪ ਸਰਕਾਰ ਵੇਲੇ ਲਾਗੂ ਕੀਤੇ ਗਏ ਨਿਯਮ ਤਹਿਤ ਮੈਕਸੀਕੋ ਦੀ ਸਰਹੱਦ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਨੂੰ ਤੁਰੰਤ ਡਿਪੋਰਟ ਕਰ ਦਿੱਤਾ ਜਾਂਦਾ ਹੈ ਅਤੇ ਅਪੀਲ ਦਲੀਲ ਵੀਂ ਨਹੀਂ ਸੁਣੀ ਜਾਂਦੀ।

ਇਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਇਨ੍ਹਾਂ ਨਿਯਮਾਂ ਦੀ ਤਿੱਖੀ ਆਲੋਚਨਾ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਬਾਇਡਨ ਸਰਕਾਰ ਨੇ ਟਾਈਟਲ 42 ਦੀ ਨੀਤੀ ਨੂੰ ਜਾਰੀ ਰੱਖਿਆ ਅਤੇ ਇਸ ਪਿੱਛੇ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਬੀਤੀ 12 ਮਾਰਚ ਨੂੰ ਸੈਂਟਰ ਫ਼ੌਰ ਡਿਸੀਜ਼ ਕੰਟਰੋਲ ਵੱਲੋਂ ਬੱਚਿਆਂ ਦੇ ਮਾਮਲੇ ‘ਚ ਟਾਈਟਲ 42 ਨੀਤੀ ਹਟਾਉਣ ਦਾ ਐਲਾਨ ਕੀਤਾ ਗਿਆ ਅਤੇ ਹੁਣ 23 ਮਈ ਤੋਂ ਬਾਲਗਾਂ ‘ਤੇ ਵੀ ਬੰਦਿਸ਼ਾਂ ਲਾਗੂ ਨਹੀਂ ਹੋਣਗੀਆਂ।

ਦੱਸਣਯੋਗ ਹੈ ਕਿ ਟਾਈਟਲ 42 ਨੀਤੀ ਤੋਂ ਪਹਿਲਾਂ ਵੀ ਨਾਜਾਇਜ਼ ਤਰੀਕੇ ਨਾਲ ਆ ਰਹੇ ਪ੍ਰਵਾਸੀਆਂ ਨੂੰ ਰੋਕਿਆ ਜਾਂਦਾ ਸੀ। ਉੱਥੇ ਹੀ ਫਲੋਰਿਡਾ ਤੋਂ ਸੇਨੇਟ ਮੈਂਬਰ ਰਿਕ ਸਕੋਟ ਦੀ ਅਗਵਾਈ ਹੇਂਠ ਰਿਪਬਲਿਕਨ ਪਾਰਟੀ ਦੇ ਸੈਨਟਰਾਂ ਵੱਲੋਂ ਗ੍ਰਹਿ ਸੁਰੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ ਕਿ ਪ੍ਰਵਾਸੀਆਂ ਦੀ ਭੀੜ ਨਾਲ ਨਜਿੱਠਣ ਲਈ ਅਮਰੀਕਾ ਸਰਕਾਰ ਕਿਹੜੇ ਉਪਾਅ ਕਰ ਰਹੀ ਹੈ। ਦੂਜੇ ਪਾਸੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਮੰਤਰੀ ਐਲੇਜਾਂਦਰ ਮਯਰਕਸ ਕਹਿ ਰਹੇ ਹਨ ਕਿ ਟਾਈਟਲ 42 ਕੋਈ ਇੰਮੀਗ੍ਰੇਸ਼ਨ ਨੀਤੀ ਨਹੀਂ ਬਲਕਿ ਇੱਕ ਸਿਹਤ ਨੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment