ਬ੍ਰਿਟਿਸ਼ ਕੋਲੰਬੀਆ ਵਿੱਚ 10 ਹਜ਼ਾਰ ਮੌਤਾਂ ਨਸ਼ਿਆਂ ਦੀ ਓਵਰਡਜ਼ ਕਾਰਨ 10 ਹਜ਼ਾਰ ਮੌਤਾਂ

Prabhjot Kaur
3 Min Read

ਵੈਨਕੂਵਰ: ਕੈਨੇਡਾ ‘ਚ ਨਸ਼ਿਆਂ ਦੀ ਓਵਰਡਜ਼ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਕੱਲੇ ਬ੍ਰਿਟਿਸ਼ ਕੋਲੰਬੀਆ ਵਿੱਚ 10 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਇਹ ਅੰਕੜਾ ਅਪ੍ਰੈਲ 2016 ਤੋਂ ਹੁਣ ਤੱਕ ਦਾ ਹੈ ਜਦੋਂ ਇਸ ਰੁਝਾਨ ਨੂੰ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ। ਬੀ.ਸੀ. ਕੋਰਨਰ ਸਰਵਿਸ ਦੇ ਅੰਕੜਿਆਂ ਮੁਤਾਬਕ ਮੌਜੂਦਾ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ ਨਸ਼ਿਆਂ ਦੀ ਓਵਰਡਜ਼ ਕਾਰਨ ਇੱਕ ਹਜ਼ਾਰ ਤੋਂ ਵੱਧ ਜਾਨਾਂ ਗਈਆਂ ਜੋ ਹੁਣ ਤੱਕ ਦਾ ਸਿਖਰਲਾ ਅੰਕੜਾ ਬਣਦਾ ਹੈ।

ਚੀਫ਼ ਕੋਰੋਨਰ ਲੀਜ਼ਾ ਲਾਪੁਆਇੰਟ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਓਵਰਡੋਜ਼ ਕਾਰਨ ਮਰਨ ਵਾਲਿਆਂ ‘ਚ ਮਰਦ, ਔਰਤਾਂ ਅਤੇ ਨੌਜਵਾਨਾਂ ਸਣੇ ਲਗਭਗ ਹਰ ਉਮਰ ਵਾਲੇ ਲੋਕ ਸ਼ਾਮਲ ਹਨ। ਇਨ੍ਹਾਂ ‘ਚੋਂ ਕੁਝ ਆਮ ਜ਼ਿੰਦਗੀ ਜਿਅ ਰਹੇ ਸਨ ਜਦਕਿ ਕੁਝ ਚੁਣੌਤੀਆਂ ‘ਚ ਘਿਰੇ ਨਜ਼ਰ ਆਏ। ਇਹ ਸਾਰੇ ਨਸ਼ਿਆਂ ਦਾ ਸ਼ਿਕਾਰ ਬਣੇ ਜੋ ਅੱਜ ਵੀ ਸਾਡੇ ਸਮਾਜ ਵਿੱਚ ਵਿਕ ਰਹੇ ਹਨ।

ਉੱਧਰ ਦੂਜੇ ਪਾਸੇ ਗੈਰ ਸਰਕਾਰੀ ਜਥੇਬੰਦੀਆਂ ਨੇ ਤਾਜ਼ਾ ਅੰਕੜਿਆਂ ‘ਤੇ ਦੁੱਖ ਜ਼ਾਹਰ ਕਰਦਿਆ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਡਾਕਟਰ ਵੱਲੋਂ ਲਿਖੀ ਦਵਾਈ ਦੀ ਓਵਰਡੋਜ਼ ਨਾਲ ਆਪਣਾ ਬੇਟਾ ਗਵਾਉਣ ਵਾਲੀ ਲੇਸਲੀ ਨੇ ਕਿਹਾ ਕਿ ਇਸ ਤਰੀਕੇ ਨਾਲ ਹੋ ਰਹੀ ਹਰ ਮੌਤ ਆਪਣੇ ਪਿੱਛੇ ਦੁੱਖਾਂ ਦਾ ਸਮੁੰਦਰ ਛੱਡ ਜਾਂਦੀ ਹੈ। ਲੋਕਾਂ ਨੂੰ ਇਸ ਤਰਾਸਦੀ ‘ਚੋਂ ਬਾਹਰ ਕੱਢਣ ਲਈ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਹਰ ਮਹੀਨੇ ਜਦੋਂ ਕੋਰੋਨਰ ਦੀ ਰਿਪੋਰਟ ਆਉਂਦੀ ਹੈ ਤਾਂ ਦਰਜਨਾਂ ਮੌਤਾਂ ਦਾ ਜ਼ਿਕਰ ਹੁੰਦਾ ਹੈ ਅਤੇ ਲੋਕ ਇਸ ਰਿਪੋਰਟ ਨੂੰ ਪੜ੍ਹਨ ਤੋਂ ਟਾਲਾ ਵੱਟ ਜਾਂਦੇ ਹਨ।

ਜਾਰੀ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ 146 ਜਣਿਆਂ ਦੀ ਓਵਰਡੋਜ਼ ਕਾਰਨ ਮੌਤ ਹੋਈ ਜਦਕਿ ਮਈ ਦੌਰਾਨ 197 ਜਣਿਆਂ ਨੇ ਦਮ ਤੋੜਿਆ ਸੀ। ਭਾਵੇਂ ਜੂਨ ਮਹੀਨੇ ਮੌਤਾਂ ਦੀ ਗਿਣਤੀ ਘਟੀ ਪਰ ਪਹਿਲੇ ਛੇ ਮਹੀਨ ਦਾ ਅੰਕੜਾ ਪੁਰਾਣੇ ਸਾਰੇ ਰਿਕਾਰਡ ਤੋੜ ਗਿਆ। ਮਰਨ ਵਾਲਿਆਂ ਵਿਚੋਂ 75 ਫ਼ੀ ਸਦੀ 30 ਸਾਲ ਤੋਂ 59 ਸਾਲ ਉਮਰ ਦੇ ਸਨ ਜਦਕਿ 80 ਫ਼ੀਸਦੀ ਗਿਣਤੀ ਮਰਦਾਂ ਦੀ ਰਹੀ। ਰਿਪੋਰਟ ਮੁਤਾਬਕ 19 ਸਾਲ ਤੋਂ ਘੱਟ ਉਮਰ ਵਾਲੇ 16 ਜਣਿਆਂ ਨੇ ਓਵਰਡਜ਼ ਕਾਰਨ ਦਮ ਤੋੜਿਆ ਜਦਕਿ 140 ਜਣਿਆਂ ਦੀ ਉਮਰ 19 ਤੋਂ 29 ਸਾਲ ਦਰਮਿਆਨ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment