ਗੁਜਰਾਤ: ਸੀਮੈਂਟ ਫੈਕਟਰੀ ਵਿੱਚ ਘੱਟੋ -ਘੱਟ ਚਾਰ ਮਜ਼ਦੂਰ ਚਿਮਨੀ ‘ਚ ਡਿੱਗੇ

TeamGlobalPunjab
1 Min Read

ਗੁਜਰਾਤ: ਗੁਜਰਾਤ ਦੇ  ਪੋਰਬੰਦਰ ਦੇ ਰਾਣਾਵਾਵ ਵਿੱਚ ਇੱਕ ਸੀਮੈਂਟ ਫੈਕਟਰੀ ਵਿੱਚ ਘੱਟੋ -ਘੱਟ ਚਾਰ ਮਜ਼ਦੂਰ ਚਿਮਨੀ ਵਿੱਚ ਡਿੱਗ ਗਏ।ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਚਿਮਨੀ ਦੀ ਉਸਾਰੀ ਵਿੱਚ ਲੱਗੇ ਹੋਏ ਸਨ। ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਬੁਲਾਇਆ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਐਂਬੁਲੈਂਸ ਅਤੇ ਸਿਹਤ ਵਿਭਾਗ ਮੌਕੇ ‘ਤੇ ਪਹੁੰਚੇ, ਜਖ਼ਮੀਆਂ ਨੂੰ ਚਿਮਨੀ ਤੋਂ ਕੱਢਣ ਦੀ ਕੋਸ਼ਿਸ਼ ਜਾਰੀ ਹੈ।

ਜ਼ਿਲ੍ਹਾ ਕੁਲੈਕਟਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਚਿਮਨੀ 85 ਮੀਟਰ ਲੰਮੀ ਹੈ ਅਤੇ ਮਜ਼ਦੂਰ ਇਸ ਨੂੰ ਅੰਦਰੋਂ ਪੇਂਟ ਕਰ ਰਹੇ ਸਨ। ਐੱਨ.ਡੀ.ਆਰ.ਐੱਫ. ਅਤੇ ਤੱਟ ਰੱਖਿਅਕ ਬਲ ਦੀਆਂ ਦੋ ਟੀਮਾਂ ਬਚਾਅ ਕੰਮ ਵਿੱਚ ਲੱਗੀਆਂ ਹੋਈਆਂ ਹਨ।

Share this Article
Leave a comment