ਨਿਊਜ਼ ਡੈਸਕ : ਏਕਤਾ ਕਪੂਰ ਅਤੇ ਕੰਗਨਾ ਰਣੌਤ ਦਾ ਮਸ਼ਹੂਰ ਰਿਐਲਿਟੀ ਸ਼ੋਅ ਲਾਕ ਅੱਪ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਕਾਨੂੰਨੀ ਮੁਸੀਬਤ ਵਿੱਚ ਫਸ ਗਿਆ ਹੈ। ਇਹ ਸ਼ੋਅ 27 ਫਰਵਰੀ ਤੋਂ ਆਨ ਏਅਰ ਹੋਣਾ ਹੈ ਪਰ ਹੁਣ ਜੋ ਖਬਰਾਂ ਸਾਹਮਣੇ ਆਈਆਂ ਹਨ, ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਸ਼ੋਅ ਦੀ ਰਿਲੀਜ਼ ਡੇਟ ਅੱਗੇ ਵਧਾਈ ਜਾ ਸਕੇ।ਏਕਤਾ ਇੱਕ ਨਵਾਂ ਰਿਐਲਿਟੀ ਸ਼ੋਅ ‘ਲੌਕ ਅੱਪ: ਬਦਸ ਜੇਲ੍ਹ, ਅਤਿਆਚਾਰੀ ਖੇਲ’ ਲੈ ਕੇ ਆ ਰਹੀ ਹੈ। ਇਸ ਸ਼ੋਅ ‘ਚ ਅਦਾਕਾਰਾ ਕੰਗਨਾ ਰਣੌਤ ਪਹਿਲੀ ਵਾਰ ਹੋਸਟਿੰਗ ਦੀ ਦੁਨੀਆਂ ‘ਚ ਕਦਮ ਰੱਖਣ ਜਾ ਰਹੀ ਹੈ।ਇੱਕ ਪਟੀਸ਼ਨਕਰਤਾ ਨੇ ਸ਼ੋਅ ਲਾਕ ਅੱਪ ‘ਤੇ ਕਨਸੈਪਟ ਚੋਰੀ ਦਾ ਦੋਸ਼ ਲਗਾਇਆ ਹੈ।
ਏਕਤਾ ਕਪੂਰ ਦੇ ਸ਼ੋਅ ‘ਤੇ ਕਨਸੈਪਟ ਚੋਰੀ ਦਾ ਦੋਸ਼ ਲਗਾਉਣ ਵਾਲੇ ਪਟੀਸ਼ਨਕਰਤਾ ਦਾ ਨਾਂ ਸਨੋਬਰ ਬੇਗ ਹੈ। ਉਸ ‘ਤੇ ਜੇਲ੍ਹ ਦਾ ਕਨਸੈਪਟ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਜੇਲ੍ਹ ਦੇ ਕਨਸੈਪਟ ਦੀ ਕਹਾਣੀ ਅਤੇ ਸਕ੍ਰਿਪਟ ਦਾ ਉਹ ਇਕੱਲਾ ਹੱਕਦਾਰ ਹੈ। ਉਸ ਦੀ ਅਰਜ਼ੀ ‘ਤੇ ਹੈਦਰਾਬਾਦ ਦੀ ਸਿਟੀ ਸਿਵਲ ਕੋਰਟ ਨੇ ਸੁਣਵਾਈ ਕੀਤੀ। ਜਿਸ ਤੋਂ ਬਾਅਦ ਅਦਾਲਤ ਨੇ ਲਾਕ ਅੱਪ ਸ਼ੋਅ ਦੀ ਰਿਲੀਜ਼ ਨੂੰ ਲੈ ਕੇ ad-interim injunction ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਅਦਾਲਤ ਨੇ ਲਾਕ ਅੱਪ ਸ਼ੋਅ ਦਾ ਟ੍ਰੇਲਰ ਦੇਖਿਆ ਅਤੇ ਇਸ ਦੀ ਕਾਪੀ ਪਾਇਆ ਹੈ। ਜਿਸ ਤੋਂ ਬਾਅਦ ਅਦਾਲਤ ਨੇ ਤੁਰੰਤ ਨੋਟਿਸ ਦੇ ਕੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ।
ਦਸ ਦਈਏ ਕਿ ਇਸ ਲਾਕ ਅੱਪ ਸ਼ੋਅ ਵਿੱਚ 16 ਵਿਵਾਦਤ ਸ਼ਖ਼ਸੀਅਤਾਂ ਨੂੰ 72 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਸਹੂਲਤਾਂ ਖੋਹ ਲਈਆਂ ਜਾਣਗੀਆਂ। ਜਦਕਿ ਕਲਰਜ਼ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ ‘ਬਿੱਗ ਬੌਸ’ ਵੀ ਕਈ ਸਾਲਾਂ ਤੋਂ ਇਸ ਸੰਕਲਪ ਨਾਲ ਸ਼ੋਅ ਨੂੰ ਪ੍ਰਸਾਰਿਤ ਕਰ ਰਿਹਾ ਹੈ।