ਫੇਸਬੁੱਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਅਕਾਊਂਟ ਦੋ ਸਾਲ ਲਈ ਕੀਤਾ ਸਸਪੈਂਡ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਵ੍ਹਾਈਟ ਹਾਉਸ ‘ਚ ਭੜਕੀ ਹਿੰਸਾ ਦੇ ਮਾਮਲੇ ‘ਚ ਫੇਸਬੁੱਕ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋ ਸਾਲ ਲਈ ਸਸਪੈਂਡ ਕਰਨ ਦਾ ਫੈਸਲਾ ਲਿਆ ਹੈ। ਦੋ ਸਾਲ ਦਾ ਸਮਾਂ 7 ਜਨਵਰੀ 2021 ਤੋਂ ਗਿਣਿਆ ਜਾਵੇਗਾ। ਉਸੇ ਦਿਨ ਪਹਿਲੀ ਵਾਰ ਟਰੰਪ ਦਾ ਅਕਾਊਂਟ ਮੁਅੱਤਲ ਕੀਤਾ ਗਿਆ ਸੀ। ਫੇਸਬੁੱਕ ਦੇ ਵਾਈਸ ਪ੍ਰੈਜ਼ੀਡੈਂਟ ਨਿਕ ਕਲੇਗ ਨੇ ਬਲਾਗ ਪੋਸਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ।

ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ 6 ਜਨਵਰੀ ਨੂੰ ਅਮਰੀਕੀ ਸੰਸਦ ਕੈਪਿਟਲ ਹਿਲ ਦੇ ਬਾਹਰ ਹਿੰਸਾ ਹੋਈ ਸੀ। ਇਸ ਦੌਰਾਨ ਟਰੰਪ ’ਤੇ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਦੋਸ਼ ਲੱਗਿਆ ਸੀ। ਇਸੇ ਦੇ ਚਲਦਿਆਂ ਅਗਲੇ ਦਿਨ ਯਾਨੀ 7 ਜਨਵਰੀ ਨੂੰ ਫੇਸਬੁੱਕ ਸਣੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਟਰੰਪ ਖ਼ਿਲਾਫ਼ ਕਾਰਵਾਈ ਕੀਤੀ ਸੀ।

ਇਸ ਤੋਂ ਇਲਾਵਾ ਇੰਸਟਾਗਰਾਮ ਨੇ ਵੀ ਟਰੰਪ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਸੀ। ਉਥੇ ਹੀ ਟਵਿੱਟਰ ਤਾਂ ਟਰੰਪ ਨੂੰ ਹਮੇਸ਼ਾ ਦੇ ਲਈ ਬੈਨ ਕਰ ਚੁੱਕਿਆ ਹੈ।

ਜਨਵਰੀ ‘ਚ ਸੋਸ਼ਲ ਮੀਡੀਆ ਕੰਪਨੀਆਂ ਦੀ ਕਾਰਵਾਈ ਤੋਂ ਬਾਅਦ ਟਰੰਪ ਦਾ ਜਵਾਬ ਵੀ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਗਲੀ ਵਾਰ ਉਹ ਸੋਸ਼ਲ ਮੀਡੀਆ ਕੰਪਨੀਆਂ ਦੇ ਸੀਈਓਜ਼ ਨੂੰ ਡਿਨਰ ’ਤੇ ਨਹੀਂ ਬੁਲਾਉਣਗੇ। ਉਨ੍ਹਾਂ ਨਾਲ ਸਿਰਫ ਬਿਜ਼ਨਸ ਦੀ ਗੱਲ ਹੋਵੇਗੀ।

- Advertisement -

Share this Article
Leave a comment