ਆਸਟ੍ਰੇਲੀਆਈ ਪੁਲਿਸ ਨੇ 95 ਸਾਲਾ ਔਰਤ ‘ਤੇ ਇਲੈਕਟ੍ਰਿਕ ਬੰਦੂਕ ਨਾਲ ਕੀਤਾ ਹਮਲਾ, ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ:  ਆਸਟ੍ਰੇਲੀਆਈ ਪੁਲਿਸ ਨੇ 95 ਸਾਲਾ ਔਰਤ ‘ਤੇ ਇਲੈਕਟ੍ਰਿਕ ਬੰਦੂਕ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਦਰਅਸਲ 17 ਮਈ ਨੂੰ ਇਹ ਔਰਤ ਨਰਸਿੰਗ ਹੋਮ ‘ਚ ਚਾਕੂ ਲੈ ਕੇ ਘੁੰਮ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਜਦੋਂ ਬਜ਼ੁਰਗ ਔਰਤ ਅਧਿਕਾਰੀਆਂ ਵੱਲ ਵਧਣ ਲੱਗੀ ਤਾਂ ਉਨ੍ਹਾਂ ਨੇ ਔਰਤ ਨੂੰ ਰੋਕਣ ਲਈ ਟੇਜ਼ਰ ਬੰਦੂਕ ਨਾਲ ਉਸ ‘ਤੇ ਹਮਲਾ ਕਰ ਦਿੱਤਾ।

ਰਿਪੋਰਟ ਅਨੁਸਾਰ ਬਜ਼ੁਰਗ ਔਰਤ ਦਾ ਨਾਂ ਕਲੇਅਰ ਨੋਲੈਂਡ ਸੀ। ਉਹ ਵਾਕਿੰਗ ਫਰੇਮ ਦੀ ਮਦਦ ਨਾਲ ਤੁਰਦੀ ਸੀ। ਪੁਲਿਸ ਦੇ ਹਮਲੇ ਤੋਂ ਬਾਅਦ ਕਲੇਰ ਜ਼ਮੀਨ ‘ਤੇ ਡਿੱਗ ਗਈ । ਜਿਸ ਨਾਲ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ। ਡਾਕਟਰਾਂ ਮੁਤਾਬਿਕ ਕਲੇਅਰ ਦਾ ਸਕੱਲ ਫਰੈਕਚਰ ਹੋ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਤੋਂ ਡਿਮੇਸ਼ੀਆ ਦੀ ਬੀਮਾਰੀ ਸੀ।

ਇਸ ਦੌਰਾਨ ਕਲੇਰ ‘ਤੇ ਟੇਜ਼ਰ ਬੰਦੂਕ ਦੀ ਵਰਤੋਂ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਕੁੱਟਮਾਰ ਦਾ ਕੇਸ ਵੀ ਦਰਜ ਕੀਤਾ ਗਿਆ ਹੈ। ਦਸ ਦਈਏ ਕਿ ਅਜਿਹੀ ਹੀ ਇੱਕ ਘਟਨਾ 13 ਜਨਵਰੀ 2023 ਨੂੰ ਅਮਰੀਕਾ ਦੇ ਲਾਸ ਏਂਜਲਸ ਵਿੱਚ ਵਾਪਰੀ ਸੀ। ਇੱਥੇ ਪੁਲਿਸ ਇੱਕ ਹਾਦਸੇ ਤੋਂ ਬਾਅਦ ਬਲੈਕ ਕੀਨਨ ਐਂਡਰਸਨ ਨੂੰ ਗ੍ਰਿਫਤਾਰ ਕਰਨ ਆਈ ਸੀ। ਗ੍ਰਿਫਤਾਰੀ ਦਾ ਵਿਰੋਧ ਕਰਨ ‘ਤੇ ਪੁਲਿਸ ਨੇ ਉਸ ‘ਤੇ ਟੇਜ਼ਰ ਬੰਦੂਕ ਨਾਲ ਹਮਲਾ ਕਰ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment