ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਜਵਾਨ’ ਦੋ ਦਿਨ ਬਾਅਦ ਹੋਵੇਗੀ ਰਿਲੀਜ਼

Rajneet Kaur
2 Min Read

ਨਿਊਜ਼ ਡੈਸਕ : ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ਜਵਾਨ ਅੱਜ ਤੋਂ ਦੋ ਦਿਨ ਬਾਅਦ ਰਿਲੀਜ਼ ਹੋਣ ਜਾ ਰਹੀ ਹੈ। ਸ਼ਾਹਰੁਖ ਦੇ ਫੈਨਜ਼ ਉਸ ਦੀ ਫ਼ਿਲਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਦੋ ਦਿਨ ਬਾਅਦ ਫੈਨਜ਼ ਦਾ ਇੰਤਜ਼ਾਰ ਖ਼ਤਮ ਹੋ ਜਾਵੇਗਾ। 7 ਸਤੰਬਰ ਨੂੰ ਸ਼ਾਹਰੁਖ ਦੀ ਫ਼ਿਲਮ ਸਿਨੇਮਾ ਘਰਾਂ ਵਿੱਚ ਦਿਖਾਈ ਜਾਵੇਗੀ। ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਟਰੇਲਰ ਲੋਕਾਂ ਨਾਲ ਸਾਂਝਾ ਕੀਤਾ ਗਿਆ ਸੀ ਜਿਸ ਦੇ ਬਹੁਤ ਸ਼ਾਨਦਾਰ ਰੀਵਿਊ ਫੈਨਜ਼ ਵੱਲੋਂ ਦਿੱਤੇ ਗਏ ਸਨ। ਟਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਸ਼ਾਹਰੁਖ ਦੇ ਨਾਲ ਵਿਜੈ ਸੇਤੁਪਤੀ ਦੀ ਜੋੜੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਦੇ ਨਾਲ ਚਾਰ ਫ਼ਿਲਮੀ ਅਦਾਕਾਰ ਹੋਰ ਇਸ ਫ਼ਿਲਮ ਵਿੱਚ ਮੌਜੂਦ ਹਨ। ਜਵਾਨ ਫ਼ਿਲਮ ਦਾ ਪਹਿਲਾ ਰੀਵਿਊ ਆਉਣ ਤੋਂ ਬਾਅਦ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਇਸ ਫ਼ਿਲਮ ਨੂੰ ਦੇਖਣ ਲਈ 7 ਸਤੰਬਰ ਦਾ ਇੰਤਜ਼ਾਰ ਕਰ ਰਹੇ ਹਨ।

ਇਸ ਫ਼ਿਲਮ ਵਿੱਚ ਖ਼ਾਨ ਅਤੇ ਸੇਤੁਪਤੀ ਦੀ ਜੋੜੀ ਦੀ ਖ਼ੂਬ ਚਰਚਾ ਕੀਤੀ ਜਾ ਰਹੀ ਹੈ। ਫ਼ਿਲਮ ਦਾ ਅੰਦਾਜ਼ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫ਼ਿਲਮ ਨੂੰ ਦੇਖਣ ਤੋਂ ਪਹਿਲਾਂ ਹੀ ਕਈ ਲੋਕਾਂ ਵੱਲੋਂ ਇਸ ਨੂੰ ਸ਼ਾਨਦਾਰ ਦੱਸਿਆ ਗਿਆ ਹੈ ਅਤੇ ਇਸ ਦੌਰਾਨ ਫ਼ਿਲਮ ਅਦਾਕਾਰਾਂ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਪੁੱਛੇ ਗਏ ਹਨ। ਜਵਾਨ ਫ਼ਿਲਮ ਦਾ ਪਹਿਲਾ ਰੀਵਿਊ ਆਉਣ ਤੋਂ ਬਾਅਦ ਲੋਕਾਂ ਦੀ ਦਿਲਚਸਪੀ ਇਸ ਵਿੱਚ ਦਿਖਾਈ ਦਿੱਤੀ ਹੈ। ਬਾਕਸ ਆਫ਼ਿਸ ਟਰੈਕਰ ਅਤੇ ਇੰਟਰਟੇਨਮੈਂਟ ਪੋਰਟਲ ਵੱਲੋਂ ਇਸ ਫ਼ਿਲਮ ਦਾ ਪਹਿਲਾਂ ਰੀਵਿਊ ਸਾਂਝਾ ਕੀਤਾ ਗਿਆ ਹੈ।

 

ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਲਮ ਦੀ ਕਾਫ਼ੀ ਹੱਦ ਤੱਕ ਚਰਚਾ ਕੀਤੀ ਜਾ ਰਹੀ ਹੈ। ਫ਼ਿਲਮ ਵਿੱਚ ਸ਼ਾਹਰੁਖ ਤੋਂ ਇਲਾਵਾ ਸੇਤੁਪਤੀ ਦੀ ਵੀ ਖ਼ੂਬ ਪ੍ਰਸੰਸਾ ਕੀਤੀ ਜਾ ਰਹੀ ਹੈ। ਫ਼ਿਲਮ ਦੇ ਪੋਸਟਰ ਸਾਂਝੇ ਕਰਦੇ ਹੋਏ ਇਹ ਦੇਖਿਆ ਗਿਆ ਹੈ ਕਿ ਜਵਾਨ ਫ਼ਿਲਮ ਵਿੱਚ ਜ਼ੁਲਮ, ਐਕਸ਼ਨ, ਕਾਮੇਡੀ, ਰੋਮਾਂਚ ਅਤੇ ਮਨੋਰੰਜਨ ਭਰਪੂਰ ਸੀਨਜ਼ ਦਿਖਾਏ ਗਏ ਹਨ। ਫ਼ਿਲਮ ਪੂਰੀ ਤਰ੍ਹਾਂ ਮਨੋਰੰਜਨ ਭਰਪੂਰ ਸਾਬਤ ਹੋ ਸਕਦੀ ਹੈ। ਦਰਸ਼ਕਾਂ ਵਿੱਚ ਫ਼ਿਲਮ ਨੂੰ ਦੇਖ ਲਈ ਉਤਸੁਕਤਾ ਵਧਦੀ ਦਿਖਾਈ ਦੇ ਰਹੀ ਹੈ। ਫ਼ਿਲਮ ਦੇ ਪਾਜ਼ੀਟਿਵ ਰੀਵਿਊਜ਼ ਨੂੰ ਦੇਖਦੇ ਹੋਇਆ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਵਾਨ ਫ਼ਿਲਮ ਸਾਲ ਦੀ ਪ੍ਰਸਿੱਧ ਫ਼ਿਲਮ ਸਿੱਧ ਹੋ ਸਕਦੀ ਹੈ।

- Advertisement -

Share this Article
Leave a comment