ਆਸਟ੍ਰੇਲੀਆ ਜਾਣ ਵਾਲੇ ਮੁਸਾਫ਼ਰਾਂ ਲਈ ਵੱਡੀ ਖਬਰ

TeamGlobalPunjab
1 Min Read

ਸਿਡਨੀ : ਆਸਟ੍ਰੇਲੀਆ ਜਾਣ ਵਾਲੇ ਮੁਸਾਫ਼ਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਨਦਰਨ ਟੈਰੀਟੋਰੀ ਵਿਚ ਦਾਖਲ ਹੋਣ ਲਈ ਵੈਕਸੀਨ ਦੀ ਲੋੜ ਨਹੀਂ ਹੋਵੇਗੀ।

ਦੱਸਣਯੋਗ ਹੈ ਕਿ ਨਦਰਨ ਟੈਰੀਟਰੀ ਨੇ ਆਪਣੀਆਂ ਸਰਹੱਦਾਂ ਉਨ੍ਹਾਂ ਲੋਕਾਂ ਲਈ ਬੰਦ ਕਰ ਦਿੱਤੀਆਂ ਸਨ, ਜਿਨ੍ਹਾਂ ਨੇ ਪਿਛਲੇ ਸਾਲ 22 ਨਵੰਬਰ ਤੋਂ ਘੱਟੋ-ਘੱਟ ਵੈਕਸੀਨ ਦੀਆਂ ਦੋ ਖੁਰਾਕਾਂ ਨਹੀਂ ਲਈਆਂ ਸਨ।

ਉਸ ਸਮੇਂ ਮੁੱਖ ਮੰਤਰੀ ਮਾਈਕਲ ਗਨਰ ਨੇ ਚਿਤਾਵਨੀ ਦਿੱਤੀ ਸੀ ਕਿ ਬਗੈਰ ਵੈਕਸੀਨ ਇਥੇ ਦਾਖਲ ਹੋਣ ਵਾਲਿਆਂ ਨੂੰ $5,000 ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਜਹਾਜ਼ ਤੋਂ ਉਤਰਦੇ ਹੀ ਉਨ੍ਹਾਂ ਨੂੰ ਵਾਪਸ ਮੋੜਿਆ ਜਾ ਸਕਦਾ ਹੈ, ਪਰ ਹੁਣ ਮੁੱਖ ਸਿਹਤ ਅਧਿਕਾਰੀ ਦੇ ਇਨ੍ਹਾਂ ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਨਦਰਨ ਟੈਰੀਟਰੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਮੁੱਖ ਸਿਹਤ ਅਧਿਕਾਰੀ ਨੇ ਘਰੇਲੂ ਆਮਦ ਲਈ ਇੱਕ ਬਾਰਡਰ ਐਂਟਰੀ ਫਾਰਮ ਭਰਨ ਦੀ ਜ਼ਰੂਰਤ ਨੂੰ ਹਟਾ ਦਿੱਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment