ਟਵਿੱਟਰ ਨੇ ਚੀਨੀ ਦੂਤਵਾਸ ਦਾ ਟਵਿੱਟਰ ਅਕਾਉਂਟ ਕੀਤਾ ਬੰਦ, ਜਾਣੋ ਕਿਉਂ ?

TeamGlobalPunjab
1 Min Read

ਵਰਲਡ ਡੈਸਕ – ਟਵਿੱਟਰ ਨੇ ਅਮਰੀਕਾ ਸਥਿਤ ਚੀਨੀ ਦੂਤਵਾਸ ਦਾ ਟਵਿੱਟਰ ਅਕਾਉਂਟ ਬੰਦ ਕਰ ਦਿੱਤਾ ਹੈ। ਦੂਤਘਰ ਨੇ ਸ਼ਿਨਜਿਆਂਗ ਦੀ ਰਹਿਣ ਵਾਲੀ ਉਈਗਰ ਔਰਤ ਦੇ ਮਾਮਲੇ ’ਚ ਆਪਣੀ ਨੀਤੀ ਦਾ ਬਚਾਅ ਕਰਦਿਆਂ ਟਵੀਟ ਕੀਤਾ ਸੀ। ਸੋਸ਼ਲ ਮੀਡੀਆ ਕੰਪਨੀ ਨੇ ਇਸ ਟਵੀਟ ਨੂੰ ਅਣਮਨੁੱਖੀ ਦੱਸਦਿਆਂ ਅਕਾਉਂਟ ਬੰਦ ਕਰ ਦਿੱਤਾ ਹੈ। ਦੂਤਘਰ ਨੇ ਸ਼ਿਨਜਿਆਂਗ ਸੂਬੇ ’ਚ ਤਸ਼ੱਦਦ ਕੈਂਪ ਵਿੱਚ ਰੱਖੀਆਂ ਗਈਆਂ ਔਰਤਾਂ ਦੇ ਸਬੰਧ ਵਿੱਚ ਦਾਅਵਾ ਕੀਤਾ ਕਿ ਉਹ ਹੁਣ ਆਜ਼ਾਦ ਹੈ ਤੇ ਹੁਣ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈ। ਟਵੀਟ 7 ਜਨਵਰੀ ਨੂੰ ਕੀਤਾ ਗਿਆ ਸੀ ਤੇ ਟਵਿੱਟਰ ਨੇ 9 ਜਨਵਰੀ ਨੂੰ ਖਾਤਾ ਬੰਦ ਕਰ ਦਿੱਤਾ ਸੀ।

ਟਵਿੱਟਰ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਧਰਮ, ਨਸਲ ਤੇ ਜਾਤੀ ਬਾਰੇ ਅਣਮਨੁੱਖੀ ਟਿੱਪਣੀਆਂ ਕੰਪਨੀ ਦੀ ਨੀਤੀ ਦੇ ਵਿਰੁੱਧ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਮਾਮਲੇ ’ਚ ਕੁਝ ਉਲਝਣ ਪੈਦਾ ਹੋਇਆ ਹੈ। ਦੂਤਘਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਲਤ ਜਾਣਕਾਰੀ ਦੀ ਅਸਲ ਸਥਿਤੀ ਨੂੰ ਸਪੱਸ਼ਟ ਕਰੇ ਤੇ ਸੱਚ ਸਾਹਮਣੇ ਲਿਆਂਦਾ ਜਾਵੇ।

TAGGED: ,
Share this Article
Leave a comment