ਪਾਕਿਸਤਾਨ ‘ਚ ਚੀਨੀ ਨਾਗਰਿਕਾਂ ‘ਤੇ ਹੋ ਰਹੇ ਨੇ ਹਮਲੇ, ਗੁੱਸੇ ‘ਚ ਆਏ ਚੀਨ ਨੂੰ ਸ਼ਾਂਤ ਕਰਨ ਲਈ ਬੀਜਿੰਗ ਪਹੁੰਚੇ ਪਾਕਿਸਤਾਨੀ ਫੌਜ ਮੁਖੀ

Rajneet Kaur
2 Min Read

ਨਿਊਜ਼ ਡੈਸਕ: ਪਾਕਿਸਤਾਨ ਦੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਅਜਿਹੇ ਸਮੇਂ ਵਿਚ ਚੀਨ ਜਾ ਰਹੇ ਹਨ, ਜਦੋਂ ਪਿਛਲੇ ਹਫਤੇ ਇਕ ਚੀਨੀ ਨਾਗਰਿਕ ਨੂੰ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਤੋਂ ਈਸ਼ਨਿੰਦਾ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਗਿਆ ਸੀ। 

ਦਸ ਦਈਏ ਕਿ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਪਿਛਲੇ ਕਈ ਦਿਨਾਂ ਤੋਂ ਚੀਨੀ ਨਾਗਰਿਕਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਚੀਨ ਨਾਰਾਜ਼ ਹੈ। ਆਪਣੀ ਚੀਨ ਯਾਤਰਾ ਦੌਰਾਨ ਅਸੀਮ ਮੁਨੀਰ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਨਾਲ-ਨਾਲ ਪਾਕਿਸਤਾਨ ਦੀ ਖਰਾਬ ਆਰਥਿਕਤਾ ਨੂੰ ਠੀਕ ਕਰਨ ਲਈ ਹੋਰ ਕਰਜ਼ਿਆਂ ਦੀ ਮੰਗ ਕਰ ਸਕਦੇ ਹਨ। ਪਾਕਿਸਤਾਨ ਦੇ ਚਾਰ ਦਿਨਾਂ ਦੌਰੇ ‘ਤੇ ਪਹੁੰਚੇ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੇ ਨਾਲ-ਨਾਲ ਪਾਕਿਸਤਾਨੀ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਚੀਨ ਪਹੁੰਚ ਚੁੱਕੇ ਹਨ। ਪਾਕਿਸਤਾਨ ਇੱਥੇ ਰਹਿ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ-ਨਾਲ ਸੀਪੀਈਸੀ ਪ੍ਰੋਜੈਕਟ ਦੀ ਸੁਰੱਖਿਆ ਨੂੰ ਲੈ ਕੇ ਚੀਨ ਦੀਆਂ ਚਿੰਤਾਵਾਂ ਨੂੰ ਦੂਰ ਕਰੇਗਾ। ਜੇਕਰ ਦੇਖਿਆ ਜਾਵੇ ਤਾਂ ਗਵਾਦਰ ‘ਚ ਚੱਲ ਰਹੇ CPEC ਦੇ ਖਿਲਾਫ ਸਥਾਨਕ ਨਾਗਰਿਕਾਂ ਦਾ ਗੁੱਸਾ ਆਪਣੇ ਸਿਖਰ ‘ਤੇ ਹੈ ਅਤੇ ਪਿਛਲੇ ਮਹੀਨਿਆਂ ‘ਚ ਚੀਨੀ ਪ੍ਰੋਜੈਕਟ ‘ਤੇ ਕਈ ਵਾਰ ਹਮਲੇ ਹੋ ਚੁੱਕੇ ਹਨ।

ਜਾਣਕਾਰੀ ਮੁਤਾਬਿਕ ਚੀਨੀ ਨਾਗਰਿਕ ਨੂੰ ਪਾਕਿਸਤਾਨ ‘ਚ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਨੂੰ ਖੈਬਰ-ਪਖਤੂਨਖਵਾ ਤੋਂ ਸ਼ਿਫਟ ਕਰਕੇ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਰਾਹੀਂ ਐਬਟਾਬਾਦ ਭੇਜਿਆ ਗਿਆ ਸੀ। ਈਸ਼ਨਿੰਦਾ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਚੀਨੀ ਨਾਗਰਿਕ ਦਾ ਨਾਂ ਤਿਆਨ ਹੈ ਅਤੇ ਉਹ ਦਾਸੂ ਹਾਈਡ੍ਰੋਪਾਵਰ ਪ੍ਰੋਜੈਕਟ ਦੇ ਪ੍ਰੋਜੈਕਟ ਮੈਨੇਜਰ ਵਜੋਂ ਤਾਇਨਾਤ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment