ਪੁਸ਼ਕਰ ਸਿੰਘ ਧਾਮੀ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ

TeamGlobalPunjab
2 Min Read

ਉਤਰਾਖੰਡ: ਪੁਸ਼ਕਰ ਸਿੰਘ ਧਾਮੀ ਨੂੰ ਉਤਰਾਖੰਡ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ, ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਸੀਐਮ ਦੇ ਅਹੁਦੇ ਲਈ ਪੁਸ਼ਕਰ ਸਿੰਘ ਧਾਮੀ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਕਿਸੇ ਹੋਰ ਆਗੂ ਦੇ ਨਾਂ ਨੂੰ ਲੈ ਕੇ ਕਾਫੀ ਚਰਚਾ ਸੀ।

ਭਾਜਪਾ ਵਿਧਾਇਕ ਦਲ ਨੇ ਸੋਮਵਾਰ ਨੂੰ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਮੀਟਿੰਗ ਕੀਤੀ, ਜਿਸ ਤੋਂ ਬਾਅਦ ਪੁਸ਼ਕਰ ਸਿੰਘ ਧਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।ਚੋਣਾਂ ਤੋਂ ਪਹਿਲਾਂ ਧਾਮੀ ਸੂਬੇ ਦੀ ਭਾਜਪਾ ਸਰਕਾਰ ਦੇ ਮੁਖੀ ਸਨ ਪਰ ਇਸ ਵਾਰ ਉਹ ਆਪਣੀ ਸੀਟ ਖਟੀਮਾ ਤੋਂ ਵਿਧਾਨ ਸਭਾ ਚੋਣ ਹਾਰ ਗਏ।ਦੇਹਰਾਦੂਨ ਵਿੱਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੇਂਦਰੀ ਅਬਜ਼ਰਵਰ ਮੀਨਾਕਸ਼ੀ ਲੇਖੀ ਅਤੇ ਚੋਣ ਇੰਚਾਰਜ ਪ੍ਰਹਿਲਾਦ ਜੋਸ਼ੀ ਮੌਜੂਦ ਸਨ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਵੀ ਇਸ ਮੀਟਿੰਗ ਵਿੱਚ ਅਬਜ਼ਰਵਰ ਵਜੋਂ ਮੌਜੂਦ ਸਨ।

ਧਾਮੀ ਦੀ ਚੋਣ ‘ਤੇ ਰਾਜਨਾਥ ਸਿੰਘ ਨੇ ਕਿਹਾ ਕਿ ਪੁਸ਼ਕਰ ਸਿੰਘ ਧਾਮੀ ਨੇ ਮੁੱਖ ਮੰਤਰੀ ਵਜੋਂ 6 ਮਹੀਨੇ ਦੇ ਕਾਰਜਕਾਲ ‘ਚ ਹੀ ਆਪਣੀ ਛਾਪ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਧਾਮੀ ਦੀ ਅਗਵਾਈ ‘ਚ ਉੱਤਰਾਖੰਡ ਵਿਕਾਸ ਦੀ ਰਾਹ ‘ਤੇ ਅੱਗੇ ਵਧੇਗਾ। ‘ਉਤਰਾਖੰਡ ਫਿਰ ਮਾਂਗੇ, ਮੋਦੀ-ਧਾਮੀ ਕੀ ਸਰਕਾਰ’ ਦੇ ਨਾਅਰੇ ਨਾਲ ਵਿਧਾਨ ਸਭਾ ਚੋਣਾਂ ਲੜਨ ਵਾਲੀ ਭਾਜਪਾ ਨੇ ਖਟੀਮਾ ਤੋਂ ਆਪਣੀ ਰਵਾਇਤੀ ਸੀਟ ਹਾਰਨ ਦੇ ਬਾਵਜੂਦ ਪੁਸ਼ਕਰ ਸਿੰਘ ਧਾਮੀ ‘ਤੇ ਭਰੋਸਾ ਜਤਾਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment