ਯੂਕਰੇਨ ਦੇ ਫੌਜੀ ਅੱਡੇ ‘ਤੇ ਰੂਸ ਦਾ ਵੱਡਾ ਹਮਲਾ, 70 ਤੋਂ ਵੱਧ ਫੌਜੀਆਂ ਦੀ ਮੌਤ

TeamGlobalPunjab
2 Min Read

ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਰੂਸੀ ਫੌਜੀ ਹਮਲੇ ‘ਚ 70 ਤੋਂ ਜ਼ਿਆਦਾ ਯੂਕਰੇਨੀ ਫੌਜੀ ਮਾਰੇ ਗਏ ਸਨ। ਰੂਸੀ ਸੈਨਿਕਾਂ ਨੇ ਤੋਪਖਾਨੇ ਨਾਲ ਓਖਤਿਰਕਾ ਸਥਿਤ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। ਓਖਤਿਰਕਾ ਸ਼ਹਿਰ ਖਾਰਕਿਵ ਅਤੇ ਕੀਵ ਦੇ ਵਿਚਕਾਰ ਸਥਿਤ ਹੈ।

ਸਪੁਤਨਿਕ ਦੀ ਰਿਪੋਰਟ ਮੁਤਾਬਕ ਰੂਸੀ ਫੌਜ ਤੇਜ਼ੀ ਨਾਲ ਕੀਵ ਵੱਲ ਵਧ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ ਹੁਣ ਰੂਸ ਦੁਆਰਾ ਇੱਕ ਵਿਸ਼ਾਲ ਫੌਜੀ ਕਾਫਲਾ ਭੇਜਿਆ ਗਿਆ ਹੈ। ਰੂਸ ਦਾ 40 ਮੀਲ (64 ਕਿਲੋਮੀਟਰ) ਲੰਬਾ ਕਾਫਲਾ ਕੀਵ ਵੱਲ ਵਧ ਰਿਹਾ ਹੈ। ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੂੰ ਭੇਜਿਆ ਗਿਆ ਇਹ ਸਭ ਤੋਂ ਲੰਬਾ ਫੌਜੀ ਕਾਫਲਾ ਹੈ। ਇਸ ਤੋਂ ਪਹਿਲਾਂ ਭੇਜੇ ਗਏ ਰੂਸੀ ਕਾਫਲਿਆਂ ਦਾ ਆਕਾਰ 3 ਮੀਲ ਤੱਕ ਸੀ।

ਦਰਅਸਲ, ਅਮਰੀਕੀ ਕੰਪਨੀ ਮੈਕਸਾਰ ਟੈਕਨਾਲੋਜੀ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਕੀਵ ਤੋਂ 40 ਮੀਲ (64 ਕਿਲੋਮੀਟਰ) ਉੱਤਰ ਵਿੱਚ ਰੂਸੀ ਫੌਜੀ ਕਾਫਲਾ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਕਾਫਲੇ ਦੀ ਲੰਬਾਈ 17 ਮੀਲ ਯਾਨੀ 27 ਕਿਲੋਮੀਟਰ ਦੱਸੀ ਗਈ ਸੀ। ਯੂਕਰੇਨ ਖਿਲਾਫ਼ ਰੂਸ ਦੀ ਫੌਜੀ ਕਾਰਵਾਈ ਜਾਰੀ ਹੈ।

ਅਮਰੀਕੀ ਕੰਪਨੀ ਮੈਕਸਾਰ ਦੀਆਂ ਸੈਟੇਲਾਈਟ ਫੋਟੋਆਂ ਦਰਸਾਉਂਦੀਆਂ ਹਨ ਕਿ ਕੀਵ ਦੇ ਬਾਹਰੀ ਹਿੱਸੇ ਤੱਕ ਪਹੁੰਚਣ ਵਾਲੇ ਕਾਫਲੇ ਦੀ ਲੰਬਾਈ ਪਹਿਲਾਂ ਨਾਲੋਂ ਵੱਧ ਹੈ। ਮੀਡਿਆ ਨਾਲ ਗੱਲਬਾਤ ਵਿੱਚ ਕੰਪਨੀ ਨੇ ਕਿਹਾ ਸੀ ਕਿ ਵਿਸ਼ਾਲ ਫੌਜੀ ਕਾਫਲੇ ਵਿੱਚ ਬਖਤਰਬੰਦ ਹਥਿਆਰਾਂ, ਤੋਪਖਾਨੇ ਸਮੇਤ ਕਈ ਹੋਰ ਵਾਹਨ ਸ਼ਾਮਲ ਸਨ।

- Advertisement -

ਮੈਕਸਾਰ ਨੇ ਕਿਹਾ ਕਿ ਵਾਧੂ ਸੈਟੇਲਾਈਟ ਚਿੱਤਰਾਂ ਦੀ ਪ੍ਰਾਪਤੀ ਅਤੇ ਮੁਲਾਂਕਣ ਤੋਂ ਬਾਅਦ ਕਾਫਲੇ ਦੀ ਲੰਬਾਈ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੈ। ਕੰਪਨੀ ਨੇ ਕਿਹਾ ਕਿ ਸੋਮਵਾਰ ਨੂੰ ਇਕੱਠੇ ਕੀਤੇ ਗਏ ਚਿੱਤਰ ਅਤੇ ਅੰਕੜੇ ਦਿਖਾਉਂਦੇ ਹਨ ਕਿ ਕਾਫਲਾ ਐਂਟੋਨੋਵ ਏਅਰਬੇਸ ਤੋਂ ਲੈ ਕੇ ਪ੍ਰਿਬਰਸਕ ਦੇ ਉੱਤਰ ਤੱਕ ਮੌਜੂਦ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment