ਕੋਵਿਡ ਕੇਅਰ ਸੈਂਟਰ ‘ਚ ਮਰੀਜ਼ ਦੀ ਮੌਤ ਤੋਂ ਬਾਅਦ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਜੂਨੀਅਰ ਡਾਕਟਰ ‘ਤੇ ਕੀਤਾ ਹਮਲਾ,24 ਗ੍ਰਿਫਤਾਰ

TeamGlobalPunjab
2 Min Read

ਅਸਾਮ— ਕੋਰੋਨਾ ਮਹਾਮਾਰੀ ਦੌਰਾਨ ਜਿਥੇ ਆਪਣੇ ਵੀ ਆਪਣਿਆਂ  ਦੇ ਨੇੜੇ ਨਹੀਂ ਆ ਰਹੇ ਉਥੇ ਡਾਕਟਰਾਂ ਨੇ ਕੋਵਿਡ 19 ਮਰੀਜ਼ਾਂ ਨੂੰ ਠੀਕ ਕਰਨ ਲਈ ਆਪਣਾ ਦਿਨ ਰਾਤ ਇਕ ਕੀਤਾ  ਹੋਇਆ ਹੈ। ਹਾਲਾਂਕਿ, ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਤੋਂ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਡਾਕਟਰਾਂ ਨਾਲ ਬਦਸਲੂਕੀ ਕੀਤੀ ਗਈ ਹੈ ਅਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ।

ਅਸਾਮ ਦੇ ਹੋਜਾਈ ਜ਼ਿਲੇ ‘ਚ ਇਕ ਕੋਵਿਡ ਕੇਅਰ ਸੈਂਟਰ ‘ਚ ਕੋਵਿਡ 19 ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਨਾਰਾਜ਼ ਪਰਿਵਾਰਕ ਮੈਂਬਰਾਂ ਵਲੋਂ ਇੱਕ ਜੂਨੀਅਰ ਡਾਕਟਰ  ਸੇਉਜ ਕੁਮਾਰ  ‘ਤੇ ਹਮਲਾ ਕੀਤਾ ਗਿਆ ਹੈ। ਡਾਕਟਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰ ਦਾ ਦਾਅਵਾ ਹੈ ਕਿ ਜਦੋਂ ਉਹ ਮਰੀਜ਼ ਕੋਲ ਪਹੁੰਚਿਆ, ਤਾਂ ਉਹ ਪਹਿਲਾਂ ਹੀ ਮਰ ਚੁੱਕਾ ਸੀ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

 ਇਸ ਘਟਨਾ ਦੀ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ  ਡਾਕਟਰ ਭਾਈਚਾਰੇ ਅਤੇ ਹੋਰ ਲੋਕਾਂ ਨੇ ਘਟਨਾ ਖ਼ਿਲਾਫ਼ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕਾਂ ਨੇ ਹੱਥਾਂ ਵਿੱਚ ਝਾੜੂ ਅਤੇ ਬਰਤਨ ਫੜੇ ਹੋਏ ਹਨ, ਜਿਸ ਨਾਲ ਉਹ ਜੂਨੀਅਰ ਡਾਕਟਰ ਨੂੰ ਕੁੱਟ ਰਹੇ ਹਨ। ਇਸ ਵੀਡੀਓ ਨੂੰ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਟਵੀਟ ਕਰਕੇ ਇਸ ਮਾਮਲੇ ਦੀ ਸਖਤ ਨਿਖੇਧੀ ਕੀਤੀ ਹੈ।

- Advertisement -

Share this Article
Leave a comment