ਗੁਰਦੁਆਰਾ ਚੋਣ ਡਾਇਰੈਕਟਰ ਨਰਿੰਦਰ ਸਿੰਘ ਨੇ ਐਕਟ ਦੀ ਉਲੰਘਣਾ ਕਰ ਕੇ ਚੋਣ ਕੀਤੀ ਮੁਲਤਵੀ : ਮਨਜਿੰਦਰ ਸਿਰਸਾ, ਕਾਲਕਾ

TeamGlobalPunjab
7 Min Read

ਨਰਿੰਦਰ ਸਿੰਘ ਨੇ ਸਰਨਾ ਧੜੇ ਵੱਲੋਂ 2-2 ਕਰੋੜ ਰੁਪਏ ਦੀ ਪੇਸ਼ਕਸ਼ ਕਰ ਮੈਂਬਰ ਖਰੀਦਣ ਦੀ ਕੀਤੀ ਕੋੋਸ਼ਿਸ਼ : ਸਿਰਸਾ

ਨਰਿੰਦਰ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਨੌਕਰੀ ਤੋਂ ਡਿਸਮਸ ਕਰਾਵਾਂਗੇ : ਸਿਰਸਾ

ਨਵੀਂ ਦਿੱਲੀ (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਡਾਇਰੈਕਟੋਰੇਟ ਗੁਰਦੁਆਰਾ ਚੋਣਾਂ ਨਰਿੰਦਰ ਸਿੰਘ ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਸਿੰਘ ਨੇ ਗੁਰਦੁਆਰਾ ਐਕਟ ਦੀ ਉਲੰਘਣਾ ਕਰ ਕੇ ਕੱਲ੍ਹ ਕੋਆਪਸ਼ਨ ਦੀ ਚੋਣ ਮੁਲਤਵੀ ਕੀਤੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਐਕਟ ਦੇ ਮੁਤਾਬਕ ਪਹਿਲਾਂ ਚਾਰ ਤਖਤਾਂ ਦੇ ਜਥੇਦਾਰਾਂ ਦੀ ਚੋਣ ਕਮੇਟੀ ਵਿਚ ਹੁੰਦੀ ਹੈ, ਫਿਰ ਸ਼੍ਰੋਮਣੀ ਕਮੇਟੀ ਤੇ ਫਿਰ ਸਿੰਘ ਸਭਾਵਾਂ ਦੇ ਦੋ ਮੈਂਬਰਾਂ ਦੀ ਚੋਣ ਲਾਟਰੀ ਦੇ ਰੂਪ ਵਿਚ ਤੇ ਅਖੀਰ ਵਿਚ ਕਮੇਟੀ ਦੇ ਆਪਣੇ ਮੈਂਬਰ ਕੋਆਪਸ਼ਨ ਨਾਲ ਮੈਂਬਰ ਚੁਣਦੇ ਹਨ ਪਰ ਡਾਇਰੈਕਟਰ ਨਰਿੰਦਰ ਸਿੰਘ ਨੇ ਪਹਿਲਾਂ ਹੀ ਗਿਣੀ ਮਿਥੀ ਸਕੀਮ ਤਹਿਤ ਆਉਂਦੇ ਸਾਰ ਸਿੰਘ ਸਭਾਵਾਂ ਦੇ ਮੈਂਬਰਾਂ ਦੀ ਲਾਟਰੀ ਨਾਲ ਚੋਣ ਬਾਰੇ ਇਤਰਾਜ਼ ਪੁੱਛੇ ਜੋ ਕਿ ਐਕਟ ਮੁਤਾਬਕ ਨਹੀਂ ਪੁੱਛੇ ਜਾ ਸਕਦੇ ਸਨ ਤੇ ਫਿਰ ਸਰਨਾ ਭਰਾਵਾਂ ਨੇ ਇਤਰਾਜ਼ ਕੀਤਾ ਤੇ ਚੋਣ ਮੁੁਲਤਵੀ ਕਰ ਦਿੱਤੀ ਜੋ ਗੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਨਰਿੰਦਰ ਸਿੰਘ ਇਕ ਵਿਕਾਊ ਅਫਸਰ ਹੈ ਜਿਸਨੇ ਪੈਸੇ ਲੈ ਕੇ ਕੰਮ ਕੀਤਾ ਹੈ।

- Advertisement -

ਉਹਨਾਂ ਇਹ ਵੀ ਦੱਸਿਆ ਕਿ ਸਿਰਫ ਇੰਨਾ ਹੀ ਨਹੀਂ ਬਲਕਿ ਨਰਿੰਦਰ ਸਿੰਘ ਨੇ ਅਕਾਲੀ ਦਲ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੂੰ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ ਮੈਂ ਸਰਨਾ ਭਰਾਵਾਂ ਤੋਂ ਤੁਹਾਨੁੰ 2 ਕਰੋੜ ਰੁਪਏ ਦੁਆ ਦਿਆਂਗਾ ਤੁਸੀਂ ਸਰਨਾ ਨੂੰ ਵੋਟ ਪਾ ਦਿਓ। ਉਹਨਾਂ ਦੱਸਿਆ ਕਿ ਨਰਿੰਦਰ ਸਿੰਘ ਨੇ ਲੁਬਾਣਾ ਦੀ ਮੈਂਬਰਸ਼ਿਪ ਖਾਰਜ ਕਰਨ ਦਾ ਯਤਨ ਕੀਤਾ ਤੇ ਇਹ ਵੀ ਕਿਹਾ ਕਿ ਮੇਰੀ ਮੈਂਬਰਸ਼ਿਪ ਰਹਿਣ ਨਹੀਂ ਦੇਣੀ ਤੇ ਮੇਰੇ ਜੁੱਤੀਆਂ ਪੈਣਗੀਆਂ।

 

ਉਹਨਾਂ ਕਿਹਾ ਕਿ ਇਸੇ ਤਰੀਕੇ ਨਰਿੰਦਰ ਸਿੰਘ ਨੇ ਰਮਿੰਦਰ ਸਿੰਘ ਸਵੀਟਾ ਨੁੰ 2 ਕਰੋੜ ਰੁਪਏ ਦੀ ਪੇਸ਼ਕਸ਼ ਸਰਨਾ ਭਰਾਵਾਂ ਦਾ ਸਾਥ ਦੇਣ ਦਾ ਯਤਨ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਮੋਤੀ ਨਗਰ ਤੋਂ ਇਲਾਵਾ ਇਕ ਹੋਰ ਥਾਣੇ ਦੇ ਐਸ ਐਚ ਓ ਨੇ ਸਾਡੇ ਮੈਂਬਰ ਨੂੰ ਸੱਦਿਆ ਤੇ ਕਿਹਾ ਕਿ ਜੋ ਤੁੂਸੀਂ ਪੈਸੇ ਲੈਣੇ ਹੈ ਲੈ ਲਓ, ਸਰਨਾ ਭਰਾਵਾਂ ਦਾ ਸਾਥ ਦਿਓ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਥਾਣੇ ਵਿਚ ਸਰਨਾ ਦਾ ਬੇਟਾ ਆਪ ਬੈਠਾ ਸੀ।

ਉਹਨਾਂ ਦੱਸਿਆ ਕਿ ਅਸੀਂ ਨਰਿੰਦਰ ਸਿੰਘਘ ਦੀ ਸ਼ਿਕਾਇਤ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਉਪ ਰਾਜਪਾਲ ਕੋਲ ਵੀ ਸ਼ਿਕਾਇਤ ਕਰ ਰਹੇ ਹਾਂ ਕਿ ਨਰਿੰਦਰ ਸਿੰਘ ਨੂੰ ਡਿਸਮਸ ਕੀਤਾ ਜਾਵੇ ਤੇ ਉਸਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਲਿਖਤੀ ਸ਼ਿਕਾਇਤ ਦੇ ਰਹੇ ਹਾਂ ਤੇ ਇਸਦੇ ਖਿਲਾਫ ਜਾਂਚ ਕਰਵਾਈ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਪਰਸੋਂ 8 ਸਤੰਬਰ ਨੁੰ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ 3 ਵਜੇ ਸੀ ਪਰ ਇਸ ਨਰਿੰਦਰ ਸਿੰਘ ਨੇ ਸ਼ਾਮ ਸਾਢੇ ਸੱਤ ਵਜੇ ਪਰਮਿੰਦਰ ਸਿੰਘ ਦਾ ਨਾਮਜ਼ਦਗੀ ਪੱਤਰ ਵਾਪਸ ਲਿਆ ਕਿਉਂਕਿ ਪੈਸੇ ਦਾ ਲੈਣ ਦੇਣ ਹੋਇਆ।

- Advertisement -

ਉਹਨਾਂ ਇਹ ਵੀ ਦੱਸਿਆ ਕਿ ਅਸੀਂ ਆਈ ਪੀ ਅਸਟੇਟ ਅੰਦਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜੋ ਪੈਸੇ ਦੀ ਪੇਸ਼ਕਸ਼ ਕੀਤੀ ਹੈ ਤੇ ਧਮਕੀਆਂ ਦਿੱਤੀਆਂ ਹਨ।

ਉਹਨਾਂ ਕਿਹਾ ਕਿ ਅੱਜ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਨਾ ਭਰਾਵਾਂ ਵੱਲੋਂ ਇਕ ਦੂਜੇ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਤੋਂ ਬਾਅਦ ਹੁਣ ਇਕਜੁੱਟਤਾ ਪ੍ਰਗਟਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਆਪਣੇ ਮੈਂਬਰ ਹੋਟਲ ਵਿਚ ਲੁਕੋਏ ਹਨ ਪਰ ਅਕਾਲੀ ਦਲ ਦੇ ਮੈਂਬਰ ਆਪੋ ਆਪਣੇ ਘਰ ਬੈਠੇ ਹਨ।

ਉਹਨਾਂ ਕਿਹਾ ਕਿ ਨਰਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਸਰਕਾਰਾਂ ਵਾੜਨ ਦਾ ਯਤਨ ਕੀਤਾ ਹੈ। ਪਹਿਲਾਂ ਉਸਨੇ ਅਕਾਲੀ ਦਲ ਤੋਂ ਚੋਣ ਲੜਨ ਦਾ ਅਧਿਕਾਰ ਖੋਹਿਆ, ਫਿਰ ਚੋਣ ਨਿਸ਼ਾਨ ਖੋਹਿਆ, ਜਾਅਲੀ ਵੋਟਾਂ ਬਣਾਈਆਂ ਤੇ ਹੁਣ ਮੈਂਬਰ ਤੋੜਨ ਵਾਸਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਵੀ ਧਾਰਾਵਾਂ ਬਣਦੀਆਂ ਹਨ, ਅਸੀਂ ਉਹਨਾਂ ਤਹਿਤ ਨਰਿੰਦਰ ਸਿੰਘ ਖਿਲਾਫ ਕੇਸ ਦਰਜ ਕਰਵਾ ਕੇ ਹੀ ਦਮ ਲਵਾਂਗੇ।

ਹਰਮੀਤ ਸਿੰਘ ਕਾਲਕਾ ਨੇ ਇਹ ਵੀ ਦੱਸਿਆ ਕਿ ਇਹ 8ਵੀਂ ਚੋਣ ਹੈ ਤੇ ਇਕ ਵੀ ਚੋਣਾਂ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਸੰਵਿਧਾਨ ਜਾਂ ਐਕਟ ਦੀਆਂ ਧੱਜੀਆਂ ਉਡਾਈਆਂ ਗਈਆਂ ਹੋਣ। ਉਹਨਾਂ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਨਰਿੰਦਰ ਸਿੰਘ ਦੀ ਨੀਅਤ ਖਰਾਬ ਹੈ ਜਿਸਨੇ ਚੋਣ ਨਿਸ਼ਾਨ ਤੋਂ ਲੈ ਕੇ ਹੱਦਬੰਦੀ ਤੱਕ ਕੰਮ ਕੀਤੇ। ਉਹਨਾਂ ਦੱਸਿਆ ਕਿ ਅਸੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਇਹ ਪੱਤਰ ਲਿਖਿਆ ਸੀ ਕਿ ਸਾਨੂੰ ਨਰਿੰਦਰ ਸਿੰਘ ‘ਤੇ ਭਰੋਸਾ ਨਹੀਂ ਹੈ, ਤੁਸੀਂ ਆ ਕੇ ਚੋਣਾਂ ਕਰਵਾਓ। ਉਹਨਾਂ ਦੱਸਿਆ ਕਿ ਜਦੋਂ ਚੋਣ ਕਮਿਸ਼ਨ ਦੇ ਬੰਦੇ ਆ ਏ ਤਾਂ ਨਰਿੰਦਰ ਸਿੰਘ ਨੇ ਚੌਥੇ ਨੰਬਰ ਵਾਲੇ ਸਟੈਪ ਨੁੰ ਪਹਿਲਾਂ ਕਰਵਾਇਆ ਤੇ ਕੋਆਪਸ਼ਨ ਕਰਵਾਈ ਤਾਂ ਜੋ ਚੋਣ ਕਮਿਸ਼ਨ ਦੇ ਬੰਦੇ ਚਲੇ ਜਾਣ ਤੇ ਇਹ ਮਨਮਰਜ਼ੀ ਕਰ ਸਕੇ। ਉਹਨਾਂ ਕਿਹਾ ਕਿ ਜਦੋਂ ਇਤਰਾਜ਼ ਲੈਣ ਦਾ ਸਮਾਂ ਸੀ ਤੇ 75 ਸੋਧਾਂ ਹੋਈਆਂ ਤਾਂ ਨਰਿੰਦਰ ਸਿੰਘ ਨੇ ਗਲਤ ਤਰੀਕੇ ਇਹ ਪੁੱਛਿਆ ਕਿ ਕਿਸੇ ਨੂੰ ਇਤਰਾਜ਼ ਤਾਂ ਨਹੀਂ ਹੈ ਕਿਉਂਕਿ ਪਹਿਲਾਂ ਯੋਜਨਾ ਮੁਤਾਬਕ ਸਰਨਾ ਭਰਾ ਇਤਰਾਜ਼ ਲਿਖ ਕੇ ਲੈ ਕੇ ਆਏ ਸਨ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਨਰਿੰਦਰ ਸਿੰਘ ਨੂੰ ਲਿਖਤੀ ਦੇਣ ਵਾਸਤੇ ਕਿਹਾ ਕਿ ਉਹ ਦੱਸਣ ਕਿ ਕਿਹੜੀ ਕਾਨੂੰਨ ਤਹਿਤ ਅੱਜ ਇਤਰਾਜ਼ ਲੈ ਰਹੇ ਹਨ ਪਰ ਨਰਿੰਦਰ ਸਿੰਘ ਕੋਲ ਕੋਈ ਜਵਾਬ ਨਹੀਂ ਸੀ ਅਤੇ ਇਹ ਪਿਛਲੇ ਦਰਵਾਜੇ ਤੋਂ ਭੱਜ ਗਿਆ।

ਉਹਨਾਂ ਇਹ ਵੀ ਕਿਹਾ ਕਿ ਜਿਹੜੇ ਮਨਜੀਤ ਸਿੰਘ ਜੀ ਕੇ ਸਰਨਾ ਖਿਲਾਫ 300 ਕਰੋੜ ਰੁਪਏ ਵਿਚ ਹਸਪਤਾਲ ਵੇਚਣ ਸਮੇਤ ਹੋਰ ਦੋਸ਼ ਲਗਾਉਂਦੇ ਸਨ, ਉਹਨਾਂ ਨੇ ਸਰਨਾ ਨੂੰ ਹੀ ਵੋਟਾਂ ਪਾ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਦੇ ਘਰ ਪੈਸੇ ਪਹੁੰਚ ਗਏ ਹਨ ਤੇ ਉਹਨਾਂ ਲਈ ਸਿਰਫ ਪੈਸਾ ਹੀ ਮੁੱਖ ਹੈ। ਉਹਨਾਂ ਕਿਹਾ ਕਿ ਸਰਨਾ ਵੀ ਇਹ ਨਾ ਭੁੱਲਣ ਕਿ ਉਹਨਾਂ ਨੇ ਮਨਜੀਤ ਸਿੰਘ ਜੀ ਕੇ ‘ਤੇ ਚੋਰੀ ਦੇ ਇਲਜ਼ਾਮ ਲਗਾਏ ਸਨ ਤੇ ਅੱਜ ਵੋਟਾਂ ਲੈ ਕੇ ਮਨਜੀਤ ਸਿੰਘ ਜੀ ਕੇ ਦਾ ਧੰਨਵਾਦ ਕਰ ਰਹੇ ਹਨ।

 ਸਿਰਸਾ ਤੇ ਕਾਲਕਾ ਨੇ ਸਰਨਾ ਦਲ ਦੇ ਉਸ ਮੈਂਬਰ ਦਾ ਵੀ ਧੰਨਵਾਦ ਕੀਤਾ ਜਿਸਨੇ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਈ ਤੇ ਅਪੀਲ ਕੀਤੀ ਕਿ ਉਹ ਰਸਮੀ ਤੌਰ ‘ਤੇ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ।

Share this Article
Leave a comment