ਹਿਮਾਂਸ਼ੀ ਅਜਿਹੀ ਪਹਿਲੀ ਲੜਕੀ ਜਿਸਨੂੰ ਮੈ ਪਿਤਾ ਨਾਲ ਮਿਲਵਾਇਆ: ਆਸਿਮ

TeamGlobalPunjab
2 Min Read

ਨਿਊਜ਼ ਡੈਸਕ: ਬਿੱਗ ਬਾਸ ਸੀਜ਼ਨ 13 ਖਤਮ ਹੋ ਗਿਆ ਹੈ ਪਰ ਇਸ ਦੀਆਂ ਚਰਚਾਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸ਼ੋਅ ਦੇ ਕੰਟੈਂਸਟੇਂਟਸ ਹੁਣ ਬਾਹਰ ਆਕੇ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਹਨ ਜੋ ਫੈਨਸ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਸਨ। ਸ਼ੋਅ ਦੇ ਦੌਰਾਨ ਜਿਵੇਂ ਬਰੇਕਅੱਪ ਅਤੇ ਪੈਚਅੱਪ ਦਾ ਦੌਰ ਚੱਲਿਆ ਹੈ ਉਸ ਨਾਲ ਫੈਨਸ ਦੇ ਮਨ ਵਿੱਚ ਬਹੁਤ ਸਵਾਲ ਸਨ। ਜਿਨ੍ਹਾਂ ਦੇ ਜਵਾਬ ਹੁਣ ਹੌਲੀ – ਹੌਲੀ ਫੈਨਸ ਨੂੰ ਮਿਲ ਰਹੇ ਹਨ।

ਬਿੱਗ ਬਾਸ ਦੇ ਰਨਰ ਅੱਪ ਰਹੇ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦੀ ਲਵ ਸਟੋਰੀ ਵਾਰੇ ਜਾਣਨ ਲਈ ਫੈਨਸ ਪਹਿਲਾਂ ਤੋਂ ਹੀ ਕਾਫ਼ੀ ਉਤਸੁਕ ਸਨ । ਸ਼ੋਅ  ਦੌਰਾਨ ਹੀ ਦੋਨਾਂ ਦਾ ਪਿਆਰ ਪਰਵਾਨ ਚੜ੍ਹਿਆ ਜਿਸ ਤੋਂ ਬਾਅਦ ਆਸਿਮ ਨੇ ਹਿਮਾਂਸ਼ੀ ਨੂੰ ਸਭ ਦੇ ਸਾਹਮਣੇ ਪ੍ਰਪੋਜ ਕਰ ਦਿੱਤਾ। ਇਸ ਤੋਂ ਬਾਅਦ ਹੀ ਆਸਿਮ ਅਤੇ ਹਿਮਾਂਸ਼ੀ ਦੇ ਫੈਨਸ ਦੇ ਮਨ ਵਿੱਚ ਕਈ ਸਵਾਲ ਆ ਗਏ ਸਨ ਹੁਣ ਸ਼ੋਅ ਤੋਂ ਬਾਹਰ ਆ ਕੇ ਆਸਿਮ ਨੇ ਫੈਨਸ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ ।

https://www.instagram.com/tv/B8nHpWQnjzh/

ਆਸਿਮ ਤੋਂ ਹਿਮਾਂਸ਼ੀ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਉਨ੍ਹਾਂ ਨੇ ਸ਼ੋਅ ਵਿੱਚ ਹਿਮਾਂਸ਼ੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਤਾਂ ਕੀ ਉਨ੍ਹਾਂ ਦੇ ਘਰਵਾਲੇ ਹਿਮਾਂਸ਼ੀ ਨੂੰ ਅਪਣਾਉਗੇ ?

- Advertisement -

ਇਸ ਸਵਾਲ ਦੇ ਜਵਾਬ ਵਿੱਚ ਆਸਿਮ ਨੇ ਕਿਹਾ, ਹਾਂ, ਬਿਲਕੁੱਲ ਉਹ ਮੰਨਣਗੇ। ਮੈਂ ਸਟੇਜ ‘ਤੇ ਹਿਮਾਂਸ਼ੀ ਨੂੰ ਆਪਣੇ ਪਾਪਾ ਨਾਲ ਮਿਲਵਾਇਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮੈਂ ਕਿਸੇ ਕੁੜੀ ਨੂੰ ਆਪਣੇ ਪਾਪਾ ਨਾਲ ਮਿਲਵਾਇਆ ਹੈ। ਉਥੇ ਹੀ ਹਿਮਾਂਸ਼ੀ ਨੂੰ ਲੈ ਕੇ ਆਸਿਮ ਨੇ ਕਿਹਾ ਕਿ ਉਹ ਬਹੁਤ ਹੀ ਖੂਬਸੂਰਤ, ਇੰਟੈਲੀਜੈਂਟ ਅਤੇ ਚੰਗੀ ਲੜਕੀ ਹੈ। ਮੈਨੂੰ ਉਹ ਪਹਿਲੇ ਦਿਨ ਤੋਂ ਪਸੰਦ ਹੈ ।

ਧਿਆਨ ਯੋਗ ਹੈ ਕਿ ਸ਼ੋਅ ਦੌਰਾਨ ਹਿਮਾਂਸ਼ੀ ਅਤੇ ਆਸਿਮ ਵਿੱਚ ਨਜ਼ਦੀਕੀਆਂ ਆ ਗਈਆਂ ਸਨ। ਜਿਸ ਤੋਂ ਬਾਅਦ ਹੀ ਦੋਨਾਂ ਦੇ ਰਿਸ਼ਤੇ ‘ਤੇ ਕਈ ਸਵਾਲ ਉੱਠੇ ਸਨ। ਉਥੇ ਹੀ ਇਸਨੂੰ ਲੈ ਕੇ ਆਸਿਮ ਦੇ ਭਰਾ ਉਮਰ ਰਿਆਜ਼ ਨੇ ਕਿਹਾ ਸੀ ਕਿ ਆਸਿਮ ਨੂੰ ਹਿਮਾਂਸ਼ੀ ਨਾਲ ਪਿਆਰ ਨਹੀਂ ਹੈ ਸਗੋਂ ਇਹ ਸਿਰਫ ਖਿੱਚ ਹੈ। ਆਸਿਮ ਨੂੰ ਹਾਲੇ ਆਪਣੇ ਕਰਿਅਰ ‘ਤੇ ਧਿਆਨ ਦੇਣਾ ਚਾਹੀਦਾ ਹੈ।

Share this Article
Leave a comment