IAS ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲਿਆ ਸੋਨੂੰ ਸੂਦ ਦਾ ਸਾਥ, ਲਾਂਚ ਕੀਤੀ ਸਕਾਲਰਸ਼ਿਪ ਸਕੀਮ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇੱਕ ਹੋਰ ਅਜਿਹਾ ਕੰਮ ਕੀਤਾ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਸੋਨੂੰ ਸੂਦ ਨੇ ਆਪਣੀ ਮਾਂ ਦੀ 13ਵੀਂ ਬਰਸੀ ‘ਤੇ ਆਈਏਐੱਸ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਇੱਕ ਸਕਾਲਰਸ਼ਿਪ ਸਕੀਮ ਲਾਂਚ ਕੀਤੀ ਹੈ। ਸੋਨੂੰ ਸੂਦ ਨੇ ਮੰਗਲਵਾਰ ਨੂੰ ਟਵੀਟ ਕਰ ਇਸ ਵਾਰੇ ਜਾਣਕਾਰੀ ਦਿੱਤੀ ਹੈ, ਇਸ ਤੋਂ ਪਹਿਲਾਂ ਸੋਮਵਾਰ ਨੂੰ ਅਦਾਕਾਰ ਨੇ ਟਵਿੱਟਰ ਜ਼ਰੀਏ ਹੀ ਇਸ ਸਕਾਲਰਸ਼ਿਪ ਦਾ ਟੀਜ਼ਰ ਜਾਰੀ ਕੀਤਾ ਸੀ।

ਸੋਨੂੰ ਨੇ ਟਵੀਟ ਕਰਦੇ ਹੋਏ ਲਿਖਿਆ ਅਕਤੂਬਰ 13; ਮੇਰੀ ਮਾਂ ਨੂੰ ਗੁਜ਼ਰੇ ਤੇਰਾਂ ਸਾਲ ਹੋ ਗਏ ਹਨ। ਉਹ ਆਪਣੇ ਪਿੱਛੇ ਸਿੱਖਿਆ ਦੀ ਵਿਰਾਸਤ ਛੱਡ ਗਈ ਹਨ। ਅੱਜ ਉਨ੍ਹਾਂ ਦੀ ਐਨੀਵਰਸਰੀ ‘ਤੇ ਮੈਂ ਆਈਏਐੱਸ ਦੀ ਤਿਆਰੀ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਟੀਚੇ ਤੱਕ ਪੁੱਜਣ ‘ਚ ਪ੍ਰੋਫੈਸਰ ਸਰੋਜ ਸੂਦ ਸਕਾਲਰਸ਼ਿਪ ਜ਼ਰੀਏ ਸਮਰਥਨ ਕਰਨ ਦਾ ਸੰਕਲਪ ਕਰਦਾ ਹਾਂ। ਤੁਹਾਡਾ ਆਸ਼ੀਰਵਾਦ ਚਾਹੀਦਾ ਹੈ, ਮਿਸ ਯੂ ਮਾਂ।

ਸੋਨੂੰ ਸੂਦ ਨੇ ਹਾਲ ਹੀ ਵਿੱਚ ਇੱਕ ਆਈਏਐਸ ਦੀ ਤਿਆਰੀ ਕਰ ਰਹੇ ਵਿਦਿਆਰਥੀ ਦੀ ਮਦਦ ਵੀ ਕੀਤੀ ਸੀ। ਇੱਕ ਵਿਦਿਆਰਥੀ ਨੇ ਸੋਨੂੰ ਸੂਦ ਤੋਂ ਆਪਣੀ ਪੜ੍ਹਾਈ ਦੀ ਫੀਸ ਮੰਗੀ ਸੀ। ਵਿਦਿਆਰਥੀ ਨੇ ਦੱਸਿਆ ਸੀ ਉਹ ਆਪਣੀ ਕਲਾਸ ਦਾ ਟਾਪਰ ਹੈ ਅਤੇ ਆਈਏਐਸ ਅਫਸਰ ਬਣਨ ਦੇ ਸੁਪਨੇ ਵੇਖਦਾ ਹੈ ਪਰ ਉਸ ਦੇ ਕੋਲ ਫੀਸ ਜਮ੍ਹਾਂ ਕਰਵਾਉਣ ਦੇ ਪੈਸੇ ਨਹੀਂ ਹਨ। ਅਦਾਕਾਰ ਨੇ ਵੀ ਬਿਨਾਂ ਕਿਸੇ ਦੇਰੀ ਕੀਤੇ ਆਰਥਿਕ ਮਦਦ ਪਹੁੰਚਾ ਦਿੱਤੀ ਸੀ।

- Advertisement -
Share this Article
Leave a comment