ਜਾਣੋ ਇਕ ਮਹੀਨਾ ਆਲੂ ਨਾ ਖਾਣ ਦੇ ਨੁਕਸਾਨ

Rajneet Kaur
3 Min Read

ਨਿਊਜ਼ ਡੈਸਕ:  ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ, ਕਿਉਂਕਿ ਇਹ ਲਗਭਗ ਹਰ ਤਰ੍ਹਾਂ ਦੀਆਂ ਸਬਜ਼ੀਆਂ ਦੇ ਨਾਲ ਮਿਲਾ ਕੇ ਖਾਧਾ ਜਾ ਸਕਦਾ ਹੈ। ਆਲੂ ਭਾਰਤੀ ਭੋਜਨ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਬਜ਼ੀ ਹੈ। ਇਹ ਇੱਕ ਅਜਿਹਾ ਭੋਜਨ  ਹੈ, ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਮਹੀਨੇ ਤੱਕ ਆਲੂ ਨਾ ਖਾਣ ਨਾਲ ਸਰੀਰ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਉਂਦੇ ਹਨ।

ਇਕ ਮਹੀਨੇ ਤੱਕ ਆਲੂ ਨਾ ਖਾਣ ਦਾ ਅਸਰ

ਆਲੂ ਨੂੰ ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ6, ਫਾਈਬਰ ਅਤੇ ਕਈ ਖਣਿਜਾਂ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇੱਕ ਮਹੀਨੇ ਤੱਕ ਆਲੂ ਨਹੀਂ ਖਾਂਦੇ ਤਾਂ ਇਨ੍ਹਾਂ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ।

ਆਲੂ ਊਰਜਾ ਨਾਲ ਭਰਪੂਰ ਹੁੰਦੇ ਹਨ, ਯਾਨੀ ਕਿ ਉਹ ਚੰਗੀ ਗਿਣਤੀ ਵਿੱਚ ਕੈਲੋਰੀ ਪ੍ਰਦਾਨ ਕਰਦੇ ਹਨ, ਅਤੇ ਆਮ ਤੌਰ ‘ਤੇ ਬਹੁਤ ਸਾਰੇ ਤੇਲ ਦੀ ਵਰਤੋਂ ਕਰਕੇ ਪਕਾਏ ਜਾਂਦੇ ਹਨ। ਇਸ ਲਈ, ਜੇਕਰ ਕੋਈ ਆਲੂ ਖਾਣ ਤੋਂ ਪਰਹੇਜ਼ ਕਰਦਾ ਹੈ, ਤਾਂ ਉਹ ਆਪਣੀ ਖੁਰਾਕ ਵਿੱਚ ਵਾਧੂ ਕੈਲੋਰੀ ਸ਼ਾਮਲ ਕਰਨ ਤੋਂ ਰੋਕਦਾ ਹੈ।  ਜਿਸ ਨਾਲ ਸਰੀਰ ਵਿੱਚ ਭਾਰ ਵਧਣ (ਚਰਬੀ) ਰੁੱਕ ਜਾਂਦੀ ਹੈ।

- Advertisement -

ਆਲੂਆਂ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੀ ਹੈ।ਇਸ ਨੂੰ ਇੱਕ ਮਹੀਨੇ ਤੱਕ ਨਾ ਖਾਣ ਨਾਲ ਤੁਹਾਡੀ ਇਮਿਊਨ ਸਿਸਟਮ ਕਮਜ਼ੋਰ ਹੋ ਸਕਦੀ ਹੈ ਅਤੇ ਤੁਹਾਨੂੰ ਸਰਦੀ, ਖਾਂਸੀ, ਫਲੂ ਅਤੇ ਬੁਖਾਰ ਵਰਗੀਆਂ ਵਾਇਰਲ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਲੂ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪਾਚਨ ਪ੍ਰਣਾਲੀ ਲਈ ਜ਼ਰੂਰੀ ਹੈ। ਜੇਕਰ ਤੁਸੀਂ ਇਸ ਨੂੰ ਨਹੀਂ ਖਾਂਦੇ ਤਾਂ ਤੁਹਾਡੀ ਪਾਚਨ ਪ੍ਰਣਾਲੀ ‘ਤੇ ਬੁਰਾ ਅਸਰ ਪੈ ਸਕਦਾ ਹੈ ਅਤੇ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਫਾਈਬਰ ਨਾਲ ਭਰਪੂਰ ਹੋਰ ਚੀਜ਼ਾਂ ਖਾ ਸਕਦੇ ਹੋ।

ਆਲੂਆਂ ਤੋਂ ਬਣੇ ਉੱਚ ਪ੍ਰੋਸੈਸਡ ਭੋਜਨ, ਜਿਵੇਂ ਕਿ ਆਲੂ ਦੇ ਚਿਪਸ ਅਤੇ ਫ੍ਰੈਂਚ ਫਰਾਈਜ਼, ਵਿੱਚ ਅਕਸਰ ਲੂਣ (ਸੋਡੀਅਮ) ਜ਼ਿਆਦਾ ਹੁੰਦਾ ਹੈ। ਬਹੁਤ ਜ਼ਿਆਦਾ ਲੂਣ ਦੀ ਖਪਤ ਸਿਹਤ ਸਮੱਸਿਆਵਾਂ ਜਿਵੇਂ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਦੇ ਵਧੇ ਹੋਏ ਜੋਖਮ ਨਾਲ ਜੁੜੀ ਹੋਈ ਹੈ। ਇਸ ਲਈ ਇਸ ਪੱਖੋਂ ਵੀ ਆਲੂ ਨਾ ਖਾਣਾ ਫਾਇਦੇਮੰਦ ਹੋ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment