ਲਾਕਡਾਊਨ ਦੌਰਾਨ ਲੋਕਾਂ ਨੇ ਸਭ ਤੋਂ ਵੱਧ ਖਰੀਦੇ ਹੈਂਡਵਾਸ਼, ਪ੍ਰੈਗਨੈਂਸੀ ਕਿੱਟ ਤੇ I-Pill: ਰਿਪੋਰਟ

TeamGlobalPunjab
2 Min Read

ਨਿਊਜ਼ ਡੈਸਕ:  ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਲਾਕਡਾਊਨ ਫਿਲਹਾਲ 3 ਮਈ ਤਕ ਜਾਰੀ ਰਹੇਗਾ। ਇਸਦੇ ਨਾਲ ਹੀ ਹੁਣ ਲੋਕ 3 ਮਈ ਤਕ ਘਰਾਂ ‘ਚ ਰਹਿਣ ਲਈ ਮਜ਼ਬੂਰ ਹਨ। ਇਸ ਦੌਰਾਨ, 21 ਦਿਨ ਦੇ ਪਹਿਲੇ ਲਾਕਡਾਊਨ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ। ਘਰਾਂ ਵਿੱਚ ਸਾਮਾਨ ਡਿਲਵਰੀ ਕਰਨ ਵਾਲੀ ਇਕ ਐਪ ਦੇ ਡਾਟਾ ਮੁਤਾਬਕ ਲੋਕਾਂ ਨੇ ਇਸ ਦੌਰਾਨ ਕਿਹੜੀਆਂ-ਕਿਹੜੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਖ਼ਰੀਦੀਆਂ।

ਇਸ ਐਪ ਦੇ ਡਾਟਾ ਅਨੁਸਾਰ, 1 ਮਾਰਚ ਤੋਂ 31 ਮਾਰਚ ਤਕ ਫਾਰਮਾ ਕੰਪਨੀਆਂ ਤੋਂ ਪ੍ਰੈਗਨੈਂਸੀ ਕਿੱਟ, ਹੈਂਡ ਵਾਸ਼, ਅਤੇ I-Pill ਸਭ ਤੋਂ ਵੱਧ ਖਰੀਦੀਆਂ ਗਈਆਂ। ਚੇਨੱਈ ਅਤੇ ਜੈਪੁਰ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਹੈਂਡ ਵਾਸ਼ ਮੰਗਵਾਇਆ। ਉੱਥੇ ਹੀ ਮੁੰਬਈ, ਬੈਂਗਲੁਰੂ, ਪੁਣੇ ਤੇ ਹੈਦਰਾਬਾਦ ਦੇ ਲੋਕਾਂ ਨੇ ਸੁਰੱਖਿਅਤ ਯੋਨ ਸਬੰਧਾਂ ਲਈ ਸਮਾਨ ਖਰੀਦਿਆ।

ਬੈਂਗਲੁਰੂ ਅਤੇ ਪੁਣੇ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਪ੍ਰੈਗਨੈਂਸੀ ਕਿੱਟ ਖ਼ਰੀਦੇ। ਹੈਦਰਾਬਾਦ ‘ਚ I-Pill ਸਭ ਤੋਂ ਜ਼ਿਆਦਾ ਹੋਮ ਡਿਲੀਵਰ ਕੀਤੀਆਂ ਗਈਆਂ। ਫਾਰਮਾ ਕੰਪਨੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ contraceptive pills ਅਤੇ ਇਹੋ ਜਿਹੇ ਸਾਧਨਾਂ ਦੀ ਬਿਕਰੀ 50 ਫ਼ੀਸਦੀ ਤਕ ਵਧ ਗਈ ਹੈ।

Share this Article
Leave a comment