ਵਿਅਕਤੀ ਨੇ ਮ੍ਰਿਤਕ ਪ੍ਰੇਮਿਕਾ ਨਾਲ ਰਚਾਇਆ ਵਿਆਹ, ਕੀਤਾ ਇਹ ਵਾਅਦਾ,ਵੀਡੀਓ ਦੇਖ ਕੇ ਭਾਵੁਕ ਹੋਏ ਲੋਕ

Rajneet Kaur
2 Min Read

ਨਿਊਜ਼ ਡੈਸਕ: ਆਸਾਮ ਦੇ ਗੁਹਾਟੀ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਨੇ ਮ੍ਰਿਤਕ ਪ੍ਰੇਮਿਕਾ ਨਾਲ ਵਿਆਹ ਰਚਾਇਆ ਹੈ।ਦਸ ਦਈਏ ਕਿ ਪ੍ਰੇਮਿਕਾ ਦੀ ਹਸਪਤਾਲ ‘ਚ ਮੌਤ ਹੋ ਗਈ ਸੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਨੌਜਵਾਨ ਆਪਣੀ ਮਰੀ ਹੋਈ ਪ੍ਰੇਮਿਕਾ ਦੇ ਸਿੰਦੂਰ ਭਰਦਾ ਅਤੇ ਫਿਰ ਉਸ ਨੂੰ ਮਾਲਾ ਪਾਉਂਦਾ ਦੇਖਿਆ ਜਾ ਸਕਦਾ ਹੈ। ਵਿਆਹ ਵਰਗੀਆਂ ਇਹ ਰਸਮਾਂ ਵੀ ਮੋਬਾਈਲ ਫੋਨਾਂ ‘ਤੇ ਰਿਕਾਰਡ ਹੋ ਗਈਆਂ। ਇਸ ਪ੍ਰੇਮੀ ਦੇ ਪਿਆਰ ਦੀ ਇੱਕ ਉਦਾਹਰਣ ਇਹ ਸੀ ਕਿ ਉਸਨੇ ਆਪਣੀ ਪ੍ਰੇਮਿਕਾ ਦੀ ਮ੍ਰਿਤਕ ਦੇਹ ਦੇ ਸਾਹਮਣੇ ਦੁਬਾਰਾ ਵਿਆਹ ਨਾ ਕਰਨ ਦਾ ਵਾਅਦਾ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਮੋਰੀਗਾਂਵ ਦੇ ਰਹਿਣ ਵਾਲੇ 27 ਸਾਲਾ ਬਿਟੂਪਨ ਤਾਮੁਲੀ ਦਾ ਚਪਰਮੁਖ ਦੇ ਕੋਸੁਆ ਪਿੰਡ ਦੀ 24 ਸਾਲਾ ਪ੍ਰਾਰਥਨਾ ਬੋਰਾ ਨਾਲ ਕਈ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ। ਹਾਲ ਹੀ ‘ਚ ਪ੍ਰਾਰਥਨਾ ਬਿਮਾਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਗੁਹਾਟੀ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਇੱਥੇ ਉਸ ਦੀ ਮੌਤ ਹੋ ਗਈ। ਪਰ ਪ੍ਰਾਰਥਨਾ ਦੀ ਮੌਤ ਬਿਟੂਪਨ ਦੇ ਦਿਲ ਦੇ ਪਿਆਰ ਨੂੰ ਨਹੀਂ ਮਾਰ ਸਕੀ।  ਉਸ ਨੇ ਆਪਣੀ ਮਰੀ ਹੋਈ ਪ੍ਰੇਮਿਕਾ ਦੇ ਅੰਤਿਮ ਸੰਸਕਾਰ ‘ਤੇ ਵਿਆਹ ਕਰਵਾ ਲਿਆ ਅਤੇ ਅੱਗੇ ਵਿਆਹ ਨਾ ਕਰਵਾਉਣ ਦੀ ਕਸਮ ਖਾਧੀ।

- Advertisement -

ਬਿਟੂਪਨ ਅਤੇ ਪ੍ਰਾਰਥਨਾ ਬੋਰਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਦੋਵਾਂ ਦੇ ਪਰਿਵਾਰ ਵਾਲੇ ਵੀ ਇਸ ਰਿਸ਼ਤੇ ਅਤੇ ਵਿਆਹ ਲਈ ਤਿਆਰ ਸਨ ਪਰ ਅਚਾਨਕ ਹੀ ਪ੍ਰਾਰਥਨਾ ਬਿਮਾਰ ਹੋ ਗਈ। ਆਖਰੀ ਵਿਦਾਈ ਤੋਂ ਪਹਿਲਾਂ, ਬਿਟੂਪਨ ਨੇ ਆਪਣੀ ਪ੍ਰੇਮਿਕਾ ਨੂੰ ਮਾਲਾ ਪਹਿਨਾਈ ਅਤੇ ਫਿਰ ਉਸ ਦੇ ਸਰੀਰ ਨੂੰ ਇੱਕ ਹੋਰ ਮਾਲਾ ਨਾਲ ਛੂਹ ਕੇ ਆਪਣੇ ਗਲੇ ‘ਚ ਪਾਈ। ਜਦੋਂ ਵਿਅਕਤੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਰਿਹਾ ਸੀ ਤਾਂ ਇਹ ਸਭ ਦੇਖ ਕੇ ਪਰਿਵਾਰ ਵਾਲੇ ਵੀ ਭਾਵੁਕ ਹੋ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment