ਭਾਰਤੀ ਮੂਲ ਦਾ ਡਾਕਟਰ ਅਮਰੀਕਾ ‘ਚ ਬਣਿਆ ਹੀਰੋ, ਕੋਰੋਨਾ ਮਰੀਜ਼ ਦੇ ਦੋਵੇਂ ਫੇਫੜਿਆਂ ਦਾ ਕੀਤਾ ਸਫਲ ਟ੍ਰਾਂਸਪਲਾਂਟ

TeamGlobalPunjab
2 Min Read

ਸ਼ਿਕਾਗੋ : ਭਾਰਤੀ ਮੂਲ ਦੇ ਅਮਰੀਕੀ ਡਾਕਟਰ ਅੰਕਿਤ ਭਰਤ ਨੇ ਵਿਦੇਸ਼ੀ ਧਰਤੀ ‘ਤੇ ਰਹਿ ਕੇ ਮੁਲਕ ਦਾ ਨਾਮ ਰੋਸ਼ਨ ਕੀਤਾ ਹੈ। ਭਾਰਤੀ-ਅਮਰੀਕੀ ਡਾਕਟਰ ਅੰਕਿਤ ਭਰਤ ਦੀ ਅਗਵਾਈ ‘ਚ ਇੱਥੇ ਸਰਜਨਾਂ ਨੇ ਇੱਕ 20-25 ਸਾਲ ਦੀ ਕੋਰੋਨਾ ਪੀੜਤ ਮਹਿਲਾ ਦੇ ਦੋਵੇਂ ਫੇਫੜਿਆਂ ਦਾ ਸਫਲ ਟ੍ਰਾਂਸਪਲਾਂਟ ਕੀਤਾ ਹੈ। ਅੰਕਿਤ ਭਰਤ ਉੱਤਰਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਹਨ।ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ‘ਚ ਇਹ ਇਸ ਤਰ੍ਹਾਂ ਦੀ ਪਹਿਲੀ ਸਰਜਰੀ ਹੈ।

ਸ਼ਿਕਾਗੋ ਦੇ ਨਾਰਥ ਵੈਸਟਰਨ ਮੈਡੀਸਨ ਹਸਪਤਾਲ ਦੇ ਥੋਰੇਸਿਕ ਸਰਜਰੀ ਪ੍ਰਮੁੱਖ ਅਤੇ ਸਰਜੀਕਲ ਨਿਰਦੇਸ਼ਕ ਅੰਕਿਤ ਭਰਤ ਨੇ ਦੱਸਿਆ ਕਿ ਮਹਿਲਾ ਦੀ ਹਾਲਤ ਬਹੁਤ ਨਾਜ਼ੁਕ ਸੀ। ਘੱਟ ਤੋਂ ਘੱਟ 10 ਘੰਟੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਮਹਿਲਾ ਦੀ ਜਾਨ ਬਚਾਈ ਜਾ ਸਕੀ ਹੈ। ਆਪ੍ਰੇਸ਼ਨ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰ ਅੰਕਿਤ ਭਰਤ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਇੱਕ ਆਮ ਟ੍ਰਾਂਸਪਲਾਂਟ ਨਾਲੋਂ ਕਿਤੇ ਵਧੇਰੇ ਮੁਸ਼ਕਲ ਅਤੇ ਲੰਮਾ ਸੀ, ਕਿਉਂਕਿ ਇਸ ‘ਚ ਉਕਤ ਮਹਿਲਾ ਦੇ ਦੋਵੇਂ ਫੇਫੜੇ ਕੋਰੋਨਾ ਮਹਾਮਾਰੀ ਕਾਰਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਸਨ। ਜਿਸ ਕਾਰਨ ਉਸ ਦੇ ਦੋਵੇਂ ਫੇਫੜੇ ਦੂਜੇ ਅੰਗਾਂ ਦੇ ਟਿਸ਼ੂਆਂ ਨਾਲ ਚਿਪਕ ਗਏ ਸਨ।

ਅੰਕਿਤ ਨੇ ਅੱਗੇ ਕਿਹਾ ਕਿ ਇਹ ਮੇਰੀ ਜਿੰਦਗੀ ਦੀ ਸਭ ਤੋਂ ਮੁਸ਼ਕਲ ਸਰਜਰੀ ਸੀ। ਦਰਅਸਲ ਕੋਰੋਨਾ ਦਾ ਅਸਰ ਸਾਹ ਪ੍ਰਣਾਲੀ ਦੇ ਨਾਲ-ਨਾਲ ਗੁਰਦੇ, ਦਿਲ ਅਤੇ ਤੰਤੂ ਪ੍ਰਣਾਲੀ ‘ਤੇ ਵੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਮਹਿਲਾ ‘ਤੇ ਕੋਈ ਵੀ ਐਂਟੀਬਾਇਓਟਿਕ ਦਵਾਈ ਵੀ ਕੰਮ ਨਹੀਂ ਕਰ ਰਹੀ ਸੀ, ਕਿਉਂਕਿ ਉਸ ਦੇ ਫੇਫੜੇ ਬਿਲਕੁਲ ਖਰਾਬ ਹੋ ਚੁੱਕੇ ਸਨ। ਜਿਸ ਕਾਰਨ ਉਸਦਾ ਦਿਲ ਵੀ ਫੇਲ੍ਹ ਹੋਣ ਲੱਗਾ ਸੀ ਅਤੇ ਦੂਜੇ ਅੰਗਾਂ ਤੱਕ ਆਕਸੀਜਨ ਵੀ ਨਹੀਂ ਪਹੁੰਚ ਰਹੀ ਸੀ। ਇਸ ਲਈ ਉਸ ਦੇ ਜਿਉਂਦੇ ਰਹਿਣ ਲਈ ਉਸ ਦੇ ਫੇਫੜੇ ਦਾ ਟ੍ਰਾਂਸਪਲਾਂਟ ਕੀਤਾ ਜਾਣਾ ਹੀ ਇੱਕ ਮਾਤਰ ਵਿਕਲਪ ਸੀ।

ਇਸ ਤੋਂ ਪਹਿਲਾਂ ਯੂਰਪੀ ਦੇਸ਼ ਆਸਟਰੀਆ ‘ਚ 45 ਸਾਲ ਦੀ ਇੱਕ ਮਹਿਲਾ ਦਾ ਫੇਫੜਾ ਟ੍ਰਾਂਸਪਲਾਂਟ ਕੀਤਾ ਗਿਆ ਸੀ। ਇਹ ਦੁਨੀਆ ਦਾ ਪਹਿਲਾ ਫੇਫੜਾ ਟ੍ਰਾਂਸਪਲਾਂਟੇਸ਼ਨ ਸੀ।

- Advertisement -

Share this Article
Leave a comment