ਨਾਭਾ ਜੇਲ੍ਹ ‘ਚ ਗੈਂਗਸਟਰਾਂ ਦਾ ਇੱਕ ਛਤਰ ਰਾਜ? ਜੇਲ੍ਹ ਪ੍ਰਸ਼ਾਸਨ ਨੇ ਡੇਰਾ ਪ੍ਰੇਮੀ ਬਿੱਟੂ ਦੇ ਕਤਲ ਤੋਂ ਵੀ ਨਹੀਂ ਲਿਆ ਸਬਕ? ਇੱਕ ਹੋਰ ਕੈਦੀ ਦੀ ਕੁੱਟ ਕੁੱਟ ਜਾਨ ਲੈਣ ਦੀ ਕੋਸ਼ਿਸ਼

TeamGlobalPunjab
3 Min Read

ਨਾਭਾ :ਇੰਝ ਜਾਪਦਾ ਹੈ ਜਿਵੇਂ ਨਾਭਾ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਅੰਦਰ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਸਬਕ ਨਹੀਂ ਲਿਆ ਕਿਉਂਕਿ ਜੇਲ੍ਹ ਵਿਭਾਗ ਵੱਲੋਂ ਉਸ ਕਤਲ ਤੋਂ ਬਾਅਦ ਦਾਅਵੇ ਤਾਂ ਵੱਡੇ ਵੱਡੇ ਕੀਤੇ ਗਏ ਸਨ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਉਸ ਵੇਲੇ ਨਿੱਕਲ ਗਈ ਜਦੋਂ ਜੇਲ੍ਹ ਅੰਦਰ ਮੌਜੂਦ ਕੁਝ ਕੈਦੀਆਂ ਨੇ ਆਪਣੇ ਇੱਕ ਸਾਥੀ ‘ਤੇ ਠੀਕ ਉਸੇ ਤਰ੍ਹਾਂ ਹਮਲਾ ਕਰ ਦਿੱਤਾ ਜਿਸ ਤਰ੍ਹਾਂ ਦੇ ਹਮਲੇ ਵਿੱਚ ਮਹਿੰਦਰਪਾਲ ਬਿੱਟੂ ਮਾਰਿਆ ਗਿਆ ਸੀ। ਫਰਕ ਸਿਰਫ ਇੰਨਾ ਰਿਹਾ ਕਿ ਉਸ ਹਮਲੇ ‘ਚ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਗਈ ਤੇ ਇਸ ਹਮਲੇ ਦਾ ਸ਼ਿਕਾਰ ਹੋਇਆ ਗੁਰਮੇਲ ਸਿੰਘ ਜ਼ਖਮੀ ਹੋ ਕੇ ਹਸਪਤਾਲ ਵਿੱਚੋਂ ਇਲਾਜ ਕਰਵਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਇਹ ਘਟਨਾ ਨਾਭਾ ਦੀ ਉਸ ਮੈਕਸੀਮੰਮ ਸਕਿਊਰਿਟੀ ਜੇਲ੍ਹ ਅੰਦਰ ਵਾਪਰੀ ਹੈ ਜਿਸ ‘ਤੇ ਹਮਲਾ ਕਰਕੇ ਪ੍ਰਸਿੱਧ ਗੈਂਗਸਟ ਵਿੱਕੀ ਗੌਂਡਰ ਅਤੇ ਖਾੜਕੂ ਹਰਮਿੰਦਰ ਸਿੰਘ ਮਿੰਟੂ ਸਣੇ 14-15 ਅਜਿਹੇ ਖਤਰਨਾਕ ਕੈਦੀਆਂ ਅਤੇ ਹਵਾਲਾਤੀਆਂ ਨੂੰ ਛੁੜਾ ਲਿਆ ਗਿਆ ਸੀ। ਤਾਜ਼ਾ ਵਾਪਰੀ ਘਟਨਾ ਵਿੱਚ ਜਿੰਨਾਂ ਲੋਕਾਂ ਵੱਲੋਂ ਗੁਰਮੇਲ ਸਿੰਘ ਨਾਮ ਦੇ ਕੈਦੀ ‘ਤੇ ਹਮਲਾ ਕੀਤਾ ਗਿਆ ਹੈ, ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਗੈਂਗਸਟਰ ਪਿਛੋਕੜ ਦੇ ਲੋਕ ਹਨ ਤੇ ਦੋਵਾਂ ਧਿਰਾਂ ਅੰਦਰ ਹੋਈ ਇਹ ਲੜਾਈ ਜੇਲ੍ਹ ਅੰਦਰ ਮਿਲ ਰਹੀਆਂ ਨਾਜਾਇਜ਼ ਸਹੂਲਤਾਂ ਨੂੰ ਲੈ ਕੇ ਹੋਈ ਹੈ। ਇਸ ਵਾਰ ਹਮਲੇ ਦਾ ਸ਼ਿਕਾਰ ਹੋਏ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਬੰਦ 6 ਕੈਦੀ ਜੇਲ੍ਹ ਪ੍ਰਸ਼ਾਸਨ ਵੱਲੋ ਦਿੱਤੀਆਂ ਜਾ ਰਹੀਆਂ ਨਜਾਇਜ਼ ਸਹੂਲਤਾਂ ਦਾ ਆਪ ਤਾਂ ਪੂਰਾ ਅਨੰਦ ਮਾਣ ਰਹੇ ਹਨ ਪਰ ਜਦੋਂ ਉਹ ਕੋਈ ਖਾਣ ਵਾਲੀ ਚੀਜ਼ ਬਾਹਰੋਂ ਮੰਗਵਾਉਂਦਾ ਹੈ ਤਾਂ ਉਸ ‘ਤੇ ਉਹ ਲੋਕ ਰੌਲਾ ਪਾ ਦਿੰਦੇ ਹਨ। ਗੁਰਮੇਲ ਸਿੰਘ ਅਨੁਸਾਰ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਲੋਕਾਂ ਨਾਲ ਮਿਲਿਆ ਹੋਇਆ ਹੈ ਤੇ ਸਾਰਾ ਕੁਝ ਇਨ੍ਹਾਂ ਕੈਦੀਆਂ ਦੀ ਸਲਾਹ ਅਤੇ ਦਬਕੇ ਨਾਲ ਹੀ ਚੱਲ ਰਿਹਾ ਹੈ। ਦੱਸ ਦਈਏ ਕਿ ਇਸ ਮਾਰਕੁੱਟ ਦੌਰਾਨ ਗੁਰਮੇਲ ਸਿੰਘ ਦੀਆਂ ਅੱਖਾਂ, ਮੂੰਹ, ਬਾਹਾਂ ਅਤੇ ਸਰੀਰ ਦੇ ਕਈ ਹੋਰ ਅੰਗਾਂ ‘ਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹਨ ਤੇ ਉਸ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਜੇਲ੍ਹ ਪ੍ਰਸ਼ਾਸਨ ਦੀ ਸ਼ਹਿ ‘ਤੇ ਹੋਇਆ ਹੈ।

ਇਸ ਹਮਲੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋਏ ਗੁਰਮੇਲ ਸਿੰਘ ਨੂੰ ਪਹਿਲਾਂ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਦਾ ਗਿਆ ਜਿੱਥੋਂ ਬਾਅਦ ਵਿਚ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ

ਇੱਧਰ ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਭਾ ਜੇਲ੍ਹ ਦੇ ਵਾਰਡਨ ਹਰਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਲੜਾਈ ਹੋਣ ਤੋਂ ਬਾਅਦ ਕੈਦੀ ਗੁਰਮੇਲ ਸਿੰਘ ਦੇ ਸੱਟਾ ਲੱਗੀਆ ਹਨਜਿਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਡਾਕਟਰਾਂ ਅਨੁਸਾਰ ਗੁਰਮੇਲ ਸਿੰਘ ਨੂੰ ਲੱਗੀਆਂ ਸੱਟਾਂ ਦਾ ਇਲਾਜ਼ ਜਾਰੀ ਹੈ ਤੇ ਉਨ੍ਹਾਂ ਵੱਲੋਂ ਇਸ ਦੀ ਐਮਐਲਆਰ ਵੀ ਤਿਆਰ ਕੀਤੀ ਹੈ।

- Advertisement -

Share this Article
Leave a comment