ਠੰਢ ਨੇ ਪੰਜਾਬ ਵਿੱਚ ਕੱਢੇ ਵੱਟ, ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਇੱਕ ਤਾਰੀਖ ਦੀ ਛੁੱਟੀ ਦਾ ਕੀਤਾ ਐਲਾਨ

TeamGlobalPunjab
1 Min Read

ਲੁਧਿਆਣਾ : ਸੂਬੇ ਵਿੱਚ ਪੈ ਰਹੀ ਠੰਢ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਇਸ ਕਾਰਨ ਇੰਨੀ ਦਿਨੀਂ ਸਕੂਲਾਂ ਵਿੱਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 31 ਦਸੰਬਰ 2019 ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। ਪਰ ਰਿਕਾਰਡ ਤੋੜ ਪੈ ਰਹੀ ਇਸ ਠੰਢ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਸਾਰੇ ਏਡਿਡ, ਪ੍ਰਾਈਵੇਟ ਅਤੇ ਸਰਕਾਰੀ ਸਕੂਲ 3 ਜਨਵਰੀ 2020 ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਵਿਭਾਗ ਨੇ ਸਕੂਲਾਂ ਵਿੱਚ ਇੱਕ ਤਾਰੀਖ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਅਤੇ ਦੋ ਤਾਰੀਖ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਕਾਰਨ ਸਕੂਲ ਵਿੱਚ ਛੁੱਟੀ ਹੈ। ਜਿਸ ਕਾਰਨ ਹੁਣ ਸਕੂਲ ਤਿੰਨ ਤਾਰੀਖ ਨੂੰ ਖੁੱਲ੍ਹਣਗੇ।

Share this Article
Leave a comment