ਪੰਜਾਬੀ NRI ਨੇ ਬਦਲੀ ਪਿੰਡ ਦੀ ਨੁਹਾਰ, ਲੱਖਾਂ ਰੁਪਏ ਖਰਚ ਕੇ ਕੀਤਾ ਪਿੰਡ ਦਾ ਵਿਕਾਸ, ਦੇਖੋ ਤਸਵੀਰਾਂ

TeamGlobalPunjab
2 Min Read

ਗੁਰਦਾਸਪੁਰ: ਜਿੱਥੇ ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਉਥੇ ਹੀ ਕੁੱਝ ਅਜਿਹੇ ਵੀ ਪੰਜਾਬੀ ਹਨ ਜੋ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਪੰਜਾਬ ਅਤੇ ਆਪਣੇ ਪਿੰਡਾਂ ਨਾਲ ਜੁੜੇ ਹੋਏ ਹਨ। ਜ਼ਿਲ੍ਹਾ ਗੁਰਦਸਪੁਰ ਦੇ ਪਿੰਡ ਬੁਲੇਵਾਲ ਦੇ ਰਹਿਣ ਵਾਲੇ ਨੌਜਵਾਨ ਗੁਰਜੀਤ ਸਿੰਘ ਨੇ ਇਸੇ ਤਰ੍ਹਾਂ ਦੀ ਮਿਸਾਲ ਪੇਸ਼ ਕੀਤੀ ਹੈ। ਗੁਰਜੀਤ ਸਿੰਘ ਪਿਛਲੇ 15 ਸਾਲਾਂ ਤੋਂ ਨਾਰਵੇ `ਚ ਰਹਿ ਰਿਹਾ ਹੈ, ਪਰ ਨੌਜਵਾਨ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਹੁਣ ਤੱਕ ਲੱਖਾਂ ਰੁਪਏ ਕੋਲੋਂ ਖਰਚ ਕਰ ਚੁੱਕਿਆ ਹੈ।

ਗੁਰਜੀਤ ਦਾ ਕਹਿਣਾ ਹੈ ਕਿ ਉਸ ਨੇ ਪਿੰਡ ‘ਚ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਲਗਵਾਏ ਹਨ ਅਤੇ ਇਸ ਦੇ ਨਾਲ ਹੀ ਪਿੰਡ ਦੀ ਲੋੜ ਮੁਤਾਬਕ ਸਟ੍ਰੀਟ ਲਾਈਟ ਅਤੇ ਹੋਰ ਵਿਕਾਸ ਕੀਤਾ ਹੈ।

- Advertisement -

ਉੱਥੇ ਹੀ ਇਸ ਐੱਨ.ਆਰ.ਆਈ. ਵੱਲੋਂ ਕੀਤੇ ਜਾ ਰਹੇ ਇਸ ਵਿਕਾਸ ਨੂੰ ਲੈ ਕੇ ਲੋਕ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਗੁਰਜੀਤ ਨਾਰਵੇ ਹੋਵੇ ਜਾਂ ਪੰਜਾਬ ਵਿੱਚ ਉਹ ਹਮੇਸ਼ਾ ਆਪਣੇ ਪਿੰਡ ਬਾਰੇ ਸੋਚਦਾ ਹੈ।

ਐੱਨ.ਆਰ.ਆਈ. ਗੁਰਜੀਤ ਵੱਲੋਂ ਕੀਤੇ ਗਏ ਇਸ਼ ਸ਼ਲਾਘਾਯੋਗ ਕਦਮ ਦੀ ਹਰ ਕੋਈ ਤਰੀਫ਼ ਕਰਦਾ ਹੈ, ਪਰ ਜੇ ਗੁਰਜੀਤ ਸਿੰਘ ਵਾਂਗ ਹੋਰ ਐੱਨ.ਆਰ.ਆਈ. ਵੀ ਆਪਣੇ ਪੰਜਾਬ ਬਾਰੇ ਸੋਚਣ ਤਾਂ ਪੂਰੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment