ਹੁਣ ਜੇ ਚੰਡੀਗੜ੍ਹ ’ਚ ਤੋੜੇ ਟਰੈਫਿਕ ਨਿਯਮ ਤਾਂ ਲਗਾਉਣੀਆਂ ਪੈਣਗੀਆਂ ਕਲਾਸਾਂ ਤੇ ਦੇਣੇ ਪੈਣਗੇ ਪੇਪਰ, ਜੇ ਪਾਸ ਨਾ ਹੋਏ ਤਾਂ…?

Prabhjot Kaur
1 Min Read

ਚੰਡੀਗੜ੍ਹ: ਚੰਡੀਗੜ੍ਹ ਵਿੱਚ ਹੁਣ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ ਹੈ।  ਹੁਣ ਜੇਕਰ ਕਿਸੇ ਦਾ ਬਿਨਾਂ ਹੈਲਮੇਟ ਜਾਂ ਓਵਰ ਸਪੀਡ ਜਾਂ ਖਤਰਨਾਕ ਡਰਾਈਵਿੰਗ ਕਰਨ ਜਾਂ ਮੋਬਾਈਲ ਸੁਣਦੇ ਸਮੇਂ ਚਲਾਨ ਹੁੰਦਾ ਹੈ ਅਤੇ ਜੇਕਰ ਉਸ ਦਾ ਲਾਇਸੈਂਸ ਸਸਪੈਂਡ ਹੁੰਦਾ ਹੈ ਤਾਂ ਉਸ ਨੂੰ ਕਲਾਸਾਂ ਤੋਂ ਬਾਅਦ ਪ੍ਰੀਖਿਆ ਦੇਣੀ ਪਵੇਗੀ।

ਇਹ ਪੇਪਰ ਕਿ 30 ਅੰਕਾਂ ਦਾ ਹੋਵੇਗਾ ਅਤੇ ਇਸ ਵਿੱਚ 24 ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇਹ ਕਲਾਸਾਂ ਸੈਕਟਰ 23 ਦੇ ਟ੍ਰੈਫਿਕ ਪਾਰਕ ਵਿੱਚ ਹੋਣੀਆਂ ਹਨ। ਇਸੇ ਤਰ੍ਹਾਂ ਹੁਣ ਉਲੰਘਣਾ ਕਰਨ ਵਾਲੇ ਦਾ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ, ਉਸ ਨੂੰ 30 ਅੰਕਾਂ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਸਰਟੀਫਿਕੇਟ ਮਿਲੇਗਾ। ਇਸ ਤੋਂ ਬਾਅਦ ਹੀ ਉਸ ਦਾ ਲਾਇਸੈਂਸ ਜਾਰੀ ਕੀਤਾ ਜਾਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment