ਜਿੰਨੇ ਕੰਮ ਸਾਡੀ ਸਰਕਾਰ ਨੇ 2 ਸਾਲਾਂ ‘ਚ ਕੀਤੇ ਹਨ, ਐਨੇ ਕੰਮ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ‘ਚ ਨਹੀਂ ਕੀਤੇ, ਇਸ ਲਈ ਆਪ ਦੀ ਜਿੱਤ ਪੱਕੀ, ਅਸੀਂ ਇਹ ਚੋਣ 13-0 ਨਾਲ ਜਿੱਤਾਂਗੇ: ਮਾਨ

Prabhjot Kaur
4 Min Read

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਤਾਕਤ ਲਗਾਤਾਰ ਵਧਦੀ ਜਾ ਰਹੀ ਹੈ, ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵਿਰੋਧੀ ਪਾਰਟੀਆਂ ਦਾ ਇੱਕ ਵੱਡਾ ਧੜਾ ਨਿੱਤ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਲੀਡਰਸ਼ਿਪ ਅਤੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਮਾਨਸਾ ਤੋਂ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਚੁਸਪਿੰਦਰਬੀਰ ਚਾਹਲ ਆਪਣੇ ਸੈਂਕੜੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਚੁਸਪਿੰਦਰਬੀਰ ਚਾਹਲ ਨੂੰ ਮਾਲਵਾ ਖੇਤਰ ਵਿੱਚ ਯੂਥ ਕਾਂਗਰਸ ਦਾ ਵੱਡਾ ਆਗੂ ਮੰਨਿਆ ਜਾਂਦਾ ਹੈ। ਮਾਲਵੇ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਵਿੱਚ ਉਨ੍ਹਾਂ ਦੀ ਚੰਗੀ ਪਕੜ ਅਤੇ ਪ੍ਰਸਿੱਧੀ ਹੈ। ਉਨ੍ਹਾਂ ਦਾ ਪਾਰਟੀ ਛੱਡਣਾ ਯਕੀਨੀ ਤੌਰ ‘ਤੇ ਪੰਜਾਬ ਕਾਂਗਰਸ ਲਈ ਵੱਡਾ ਝਟਕਾ ਹੈ।

ਚੁਸਪਿੰਦਰਬੀਰ ਚਾਹਲ ਆਪਣੇ ਸਾਥੀ ਦੀਪ ਵਰਮਾ ਸਟੇਟ ਕੋਆਰਡੀਨੇਟਰ ਸੋਸ਼ਲ ਮੀਡੀਆ, ਪੰਜਾਬ ਯੂਥ ਕਾਂਗਰਸ ਅਤੇ ਇੰਚਾਰਜ ਲੋਕ ਸਭਾ ਸੋਸ਼ਲ ਮੀਡੀਆ ਯੂਥ ਕਾਂਗਰਸ, ਲਖਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਕਾਂਗਰਸ, ਗੁਰਮੇਜ ਸਿੰਘ ਸਮਾਓ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ, ਸ਼ਿੰਦਰਪਾਲ ਕੌਰ ਚੇਅਰਪਰਸਨ ਬਲਾਕ ਸਮਿਤੀ ਭੀਖੀ, ਬਲਰਾਜ ਬਾਂਸਲ ਕੋਆਰਡੀਨੇਟਰ ਸੋਸ਼ਲ ਮੀਡੀਆ ਯੂਥ ਕਾਂਗਰਸ ਜ਼ਿਲ੍ਹਾ ਮਾਨਸਾ, ਮਲਕੀਤ ਸਿੰਘ ਮੀਤ ਪ੍ਰਧਾਨ ਯੂਥ ਕਾਂਗਰਸ ਮਾਨਸਾ, ਗੁਰਪ੍ਰੀਤ ਸਿੰਘ ਕੋਆਰਡੀਨੇਟਰ ਸੋਸ਼ਲ ਮੀਡੀਆ ਯੂਥ ਕਾਂਗਰਸ ਮਾਨਸਾ, ਜਗਤਾਰ ਸਿੰਘ ਹਲਕਾ ਪ੍ਰਧਾਨ ਬੁਢਲਾਡਾ ਯੂਥ ਕਾਂਗਰਸ, ਰਾਜ ਕੁਮਾਰ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਸਤੀ ਮਾਤਾ ਮੰਦਰ ਅਤੇ ਪੰਚਾਇਤ ਮੈਂਬਰ, ਅਮਰੀਕ ਸਿੰਘ ਮੈਂਬਰ ਅਤਲਾ ਖੁਰਦ, ਗੁਰਤੇਜ ਸਿੰਘ ਬੱਪੀਆਣਾ ਸਾਬਕਾ ਮੈਂਬਰ, ਰਿੰਪਲ ਸਿੰਘ ਹਲਕਾ ਪ੍ਰਧਾਨ ਅਕਾਲ ਦਲ (ਬਾਦਲ), ਬੂਟਾ ਸਿੰਘ ਬਲਾਕ ਪ੍ਰਧਾਨ ਯੂਥ ਕਾਂਗਰਸ ਮਾਨਸਾ, ਡਾ ਕੁਲਵਿੰਦਰ ਸਿੰਘ ਸਰਪੰਚ, ਹਰਮੇਲ ਸਿੰਘ ਕੋਟੜਾ ਬਲਾਕ ਸਮਿਤੀ ਭੀਖੀ, ਕੁਲਦੀਪ ਸਿੰਘ ਸਰਪੰਚ ਮਾਨ ਬੀਬੜੀਆ, ਮਨਦੀਪ ਸਿੰਘ ਬੱਬੂ ਬਲਾਕ ਕਮੇਟੀ ਮੈਂਬਰ, ਕੁਲਦੀਪ ਸਿੰਘ ਪੰਚਾਇਤ ਮੈਂਬਰ, ਟੋਨੀ ਕੋਟੜਾ ਪ੍ਰਧਾਨ ਕਲੱਬ ਐਸੋਸੀਏਸ਼ਨ, ਲੱਖਾ ਸਿੰਘ ਸਮਾਓ ਪੰਚਾਇਤ ਮੈਂਬਰ, ਅਮਰੀਕ ਸਿੰਘ ਭੂਪਾਲ ਸਰਪੰਚ, ਮਨਦੀਪ ਮਾਨ ਯੂਥ ਆਗੂ ਪਾਰਟੀ ਵਿੱਚ ਸ਼ਾਮਿਲ ਹੋਏ।

- Advertisement -

ਅੰਮ੍ਰਿਤਸਰ ਤੋਂ ਸੀਨੀਅਰ ਕਾਂਗਰਸੀ ਆਗੂ ਤਰਸੇਮ ਸਿੰਘ ਸਿਆਲਕਾ ਵੀ ‘ਆਪ’ ਵਿੱਚ ਸ਼ਾਮਲ ਹੋ ਗਏ। ਉਹ ਕਾਂਗਰਸ ਦੇ ਬਹੁਤ ਸੀਨੀਅਰ ਅਤੇ ਤਜਰਬੇਕਾਰ ਆਗੂ ਹਨ। ਉਹ ਅਟਾਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਨ। ਉਨ੍ਹਾਂ ਨੇ ਅਟਾਰੀ ਤੋਂ 2022 ਦੀ ਵਿਧਾਨ ਸਭਾ ਚੋਣ ਵੀ ਕਾਂਗਰਸ ਦੀ ਟਿਕਟ ‘ਤੇ ਲੜੀ ਸੀ। ਉਹ ਕਾਂਗਰਸ ਦੇ ਐਸਸੀ ਫ਼ਰੰਟ ਦੇ ਪ੍ਰਧਾਨ ਅਤੇ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਰਹਿ ਚੁੱਕੇ ਹਨ।

ਜਲੰਧਰ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਜਲੰਧਰ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਦੀਪ ਖੁੱਲਰ ਆਪਣੇ ਸਾਥੀਆਂ ਸਮੇਤ ਵਿੰਕਲ ਕੁਮਾਰ ਮੀਤ ਪ੍ਰਧਾਨ ਐਸ.ਸੀ ਮੋਰਚਾ ਭਾਜਪਾ, ਦੀਪਕ ਮਹਿਤਾ ਮੰਡਲ ਜਨਰਲ ਸਕੱਤਰ ਭਾਜਪਾ, ਕਮਲਜੀਤ ਸਿੰਘ, ਸੁਰਜੀਤ ਸਿੰਘ ਭੁੱਲਰ ਸਰਕਲ ਜਥੇਦਾਰ ਅਕਾਲੀ ਦਲ ਬਾਦਲ ਆਪ ਵਿੱਚ ਸ਼ਾਮਲ ਹੋਏ। ਉਨ੍ਹਾਂ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਕਈ ਜ਼ਿਲ੍ਹਾ ਪੱਧਰੀ ਆਗੂ ਵੀ ਪਾਰਟੀ ਵਿੱਚ ਸ਼ਾਮਲ ਹੋਏ।

ਗੁਰਦਾਸਪੁਰ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਮਜ਼ਬੂਤੀ ਮਿਲੀ ਹੈ। ਅਕਾਲੀ ਦਲ ਅਤੇ ਕਾਂਗਰਸ ਦੇ ਕਈ ਅਹੁਦੇਦਾਰ ਅਤੇ ਮੌਜੂਦਾ ਕੌਂਸਲਰ ਆਪ ਵਿੱਚ ਸ਼ਾਮਲ ਹੋਏ। ਕਾਦੀਆਂ ਦੇ ਕਈ ਮੌਜੂਦਾ ਕੌਂਸਲਰ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸੇਖਵਾਂ ਦੀ ਮੌਜੂਦਗੀ ‘ਚ ਸਾਰਿਆਂ ਨੂੰ ਪਾਰਟੀ ‘ਚ ਸ਼ਾਮਲ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।

Share this Article
Leave a comment