ਸੱਤਾਧਾਰੀ ਕਾਂਗਰਸ ਦੇ ਵੱਡੇ ਆਗੂ ਦੀ ਗੱਡੀ ‘ਤੇ ਤੇਜ਼ਾਬੀ ਹਮਲਾ, ਧੂੰਆ-ਧਾਰ ਹੋਈ ਗੱਡੀ

TeamGlobalPunjab
2 Min Read

ਅੰਮ੍ਰਿਤਸਰ : ਜਿੱਥੇ ਇੱਕ ਪਾਸੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ  ਹੋਣ ਜਾ ਰਹੀਆਂ ਚੋਣਾਂ ਨੇ ਸਿਆਸਤ ਗਰਮਾਈ ਹੋਈ ਹੈ ਉੱਥੇ ਸੀਨੀਅਰ ਆਗੂਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੋਂ ਦੇ ਗੇਟ ਹਕੀਮਾਂ ਥਾਣੇ ਤੋਂ ਥੋੜੀ ਦੂਰੀ ‘ਤੇ ਇੱਕ ਕਾਂਗਰਸੀ ਆਗੂ ਨੇਤਾ ‘ਤੇ ਤੇਜ਼ਾਬੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਿਕ ਸੱਤਾਧਾਰੀ ਕਾਂਗਰਸ ਪਾਰਟੀ ਦੇ ਇਹ ਆਗੂ ਵਰਿੰਦਰ ਸਹਿਦੇਵ ਦੱਸੇ ਜਾਂਦੇ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਤੇਜ਼ਾਬੀ ਹਮਲਾ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਵਰਿੰਦਰ ਸਹਿਦੇਵ ਨੇ ਦੱਸਿਆ ਕਿ ਜਦੋਂ ਉਹ ਬੀਤੀ ਕੱਲ੍ਹ 11 ਵਜੇ ਆਪਣੀ ਕਾਰ ‘ਤੇ ਜਾ ਰਹੇ ਸਨ ਤਾਂ ਗੇਟ ਹਕੀਮਾਂ ਥਾਣੇ ਦੀ ਕੁਝ ਦੂਰੀ ‘ਤੇ ਹੀ ਜ਼ਾਮ ਲੱਗਾ ਹੋਇਆ ਸੀ ਤਾਂ ਉੱਥੇ ਜਦੋਂ ਉਨ੍ਹਾਂ ਦੀ ਗੱਡੀ ਜ਼ਾਮ ਵਿੱਚ ਰੁਕੀ ਤਾਂ ਦੋ ਵਿਅਕਤੀਆਂ ਨੇ ਆ ਕੇ ਉਨ੍ਹਾਂ ਦੀ ਗੱਡੀ ‘ਤੇ ਕੋਈ ਤੇਜਾਬੀ ਚੀਜ਼ ਸੁੱਟ ਦਿੱਤੀ ਅਤੇ ਫਿਰ ਉਹੀਓ ਵਿਅਕਤੀਆਂ ਨੇ ਹੀ ਉਸ (ਵਰਿੰਦਰ) ਨੂੰ ਦੱਸਿਆ ਕਿ ਤੁਹਾਡੀ ਗੱਡੀ ਵਿੱਚੋਂ ਧੂੰਆਂ ਨਿੱਕਲ ਰਿਹਾ ਹੈ। ਵਰਿੰਦਰ ਸਹਿਦੇਵ ਅਨੁਸਾਰ ਉਹ ਜਦੋਂ ਗੱਡੀ ਵਿੱਚ ਬਾਹਰ ਨਿੱਕਲ ਕੇ ਗੱਡੀ ਦੇਖ ਰਹੇ ਸਨ ਤਾਂ ਉੰਨੇ ਸਮੇਂ ਵਿੱਚ ਇੱਕ ਹੋਰ ਵਿਅਕਤੀ ਆਇਆ ਅਤੇ ਉਹ ਗੱਡੀ ਦੀ ਪਿਛਲੀ ਸੀਟ ‘ਤੇ ਪਿਆ ਬੈਗ ਲੈ ਕੇ ਫਰਾਰ ਹੋ ਗਿਆ ਅਤੇ ਉਨ੍ਹਾਂ ਨੇ ਉਸ ਕਥਿਤ ਮੁਲਜ਼ਮ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਵਰਿੰਦਰ ਨੇ ਦੱਸਿਆ ਕਿ ਉਹ ਮੁਲਜ਼ਮ ਆਪਣਾ ਬੈਗ ਸੁੱਟ ਕੇ ਹੀ ਫਰਾਰ ਹੋ ਗਿਆ। ਵਰਿੰਦਰ ਅਨੁਸਾਰ ਇਸ ਬੈਗ ਵਿੱਚ ਕੁਝ ਜਰੂਰੀ ਦਸਤਾਵੇਜ਼ ਅਤੇ  ਹੋਰ ਸਾਮਾਨ ਸੀ। ਜਾਣਕਾਰੀ ਮੁਤਾਬਿਕ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ।

Share this Article
Leave a comment