ਵਿਧਾਨ ਸਭਾ ਦੀ ਕਾਰਵਾਈ LIVE ਕਰਨ ਲਈ ਆਪ ਵਿਧਾਇਕਾਂ ਨੇ ਕੀਤੀ ਮੰਗ! ਕਿਹਾ ਅੰਦਰ ਚੁੱਕੇ ਮੁੱਦਿਆਂ ਤੋਂ ਨਹੀਂ ਹੁੰਦੇ ਲੋਕ ਜਾਣੂੰ

TeamGlobalPunjab
1 Min Read

ਚੰਡੀਗੜ੍ਹ : ਅੱਜ ਜਿੱਥੇ ਲੋਕ ਇਨਸਾਫ ਪਾਰਟੀ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਉੱਥੇ ਹੀ ਆਮ ਆਦਮੀ ਪਾਰਟੀ ਵਿਧਾਇਕਾਂ ਵੱਲੋਂ ਦੀਵਾ ਜਗਾ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਿੱਥੇ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲੰਮੇ ਹੱਥੀਂ ਲਿਆ ਉੱਥੇ ਹੀ ਪ੍ਰਿੰ : ਬੁੱਧ ਰਾਮ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਬੁੱਧ ਰਾਮ ਨੇ ਕਿਹਾ ਕਿ ਹੁਣ ਉਹ ਵਿਧਾਨ ਸਭਾ ਦੇ ਬਾਹਰ ਇਹ ਪ੍ਰਦਰਸ਼ਨ ਕਰ ਰਹੇ ਹਨ ਪਰ ਜੇਕਰ ਵਿਧਾਨ ਸਭਾ ਦੀ ਕਾਰਵਾਈ ਲਾਇਵ ਹੋਵੇਗੀ ਤਾਂ ਉਨ੍ਹਾਂ ਨੂੰ ਇੰਝ ਬਾਹਰ ਆ ਕੇ ਮੁੱਦੇ ਉਠਾਉਣ ਦੀ ਜਰੂਰਤ ਨਹੀਂ ਹੈ।

ਬੁੱਧ ਰਾਮ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਜਦੋਂ ਉਨ੍ਹਾਂ ਵੱਲੋਂ ਮੁੱਦੇ ਚੁੱਕੇ ਜਾਂਦੇ ਹਨ ਤਾਂ ਉਸ ਬਾਰੇ ਲੋਕਾਂ ਨੂੰ ਪਤਾ ਨਹੀਂ ਚਲਦਾ। ਇਸ ਲਈ ਉਨ੍ਹਾਂ ਨੂੰ ਬਾਹਰ ਆ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਿਜਲੀ ਥਰਮਲ ਪਲਾਟਾਂ ਨਾਲ ਗਲਤ ਸਮਝੌਤਿਆਂ ਕਾਰਨ 12 ਹਜ਼ਾਰ 6 ਸੌ67ਕਰੋੜ ਰੁਪਏ ਬਿਨਾਂ ਬਿਜਲੀ ਖਰੀਦੇ ਦੇਣਾ ਪੈ ਰਿਹਾ ਹੈ। ਬੁੱਧ ਰਾਮ ਨੇ ਬੋਲਦਿਆਂ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਠੱਗ ਚੋਰ ਗਰਦਾਨ ਦਿੱਤਾ।

Share this Article
Leave a comment