ਯੂਜੀਸੀ ਦਾ ਅਕਾਦਮਿਕ ਕੈਲੰਡਰ ਜਾਰੀ: ਨਵੇਂ ਸੈਸ਼ਨ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ 1 ਅਗਸਤ ਤੋਂ

TeamGlobalPunjab
1 Min Read

ਨਵਾਂ ਸੈਸ਼ਨ 1 ਅਕਤੂਬਰ ਤੋਂ ਹੋਵੇਗਾ ਸ਼ੁਰੂ 

ਨਵੀਂ ਦਿੱਲੀ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 2021-22 ਸੈਸ਼ਨ ਲਈ ਅਕਾਦਮਿਕ ਕੈਲੰਡਰ ਅਤੇ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਯੂਨੀਵਰਸਿਟੀਆਂ ਨੂੰ 31 ਅਗਸਤ 2021 ਤੋਂ ਪਹਿਲਾਂ ਅੰਤਮ ਸਾਲ ਅਤੇ ਸਮੈਸਟਰ ਦੀਆਂ ਪ੍ਰੀਖਿਆਵਾਂ ਕਰਵਾਉਣੀਆਂ ਪੈਣਗੀਆਂ। ਯੂਜੀਸੀ ਨੇ ਨਵੇਂ ਦਾਖਲੇ ਸੰਬੰਧੀ ਵੀ ਨਿਰਦੇਸ਼ ਦਿੱਤੇ ਹਨ।

- Advertisement -

ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, 2021 ਵਿੱਚ ਅੰਡਰਗ੍ਰੈਜੁਏਟ ਦੇ ਦਾਖਲੇ ਲਈ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਤਹਿਤ ਐਡੀਸ਼ਨ ਦੀ ਸ਼ੁਰੂਆਤ ਸੀਬੀਐਸਈ, ਆਈਸੀਐਸਈ ਅਤੇ ਹੋਰ ਰਾਜ ਬੋਰਡਾਂ ਦੇ 12 ਵੀਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਦਾਖਲਾ ਸ਼ੁਰੂ ਕੀਤਾ ਜਾਵੇਗਾ, ਯਾਨੀ 1 ਅਗਸਤ ਤੋਂ ਦਾਖਲੇ ਸ਼ੁਰੂ ਹੋ ਜਾਣਗੇ।

 

ਯੂਜੀਸੀ ਅਨੁਸਾਰ ਨਵਾਂ ਵਿੱਦਿਅਕ ਸੈਸ਼ਨ 1 ਅਕਤੂਬਰ 2021 ਤੋਂ  ਹੋਵੇਗਾ ਸ਼ੁਰੂ ।

 

- Advertisement -

ਸਾਰੀਆਂ ਯੂਨੀਵਰਸਿਟੀਆਂ ਨੂੰ 30 ਸਤੰਬਰ 2021 ਤੱਕ ਦਾਖਲਾ ਪ੍ਰਕਿਰਿਆ ਖਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਖਾਲੀ ਸੀਟਾਂ ਨੂੰ ਭਰਨ ਲਈ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਕਿਸੇ ਵੀ ਕਾਰਨ ਕਰਕੇ, ਜੇ 12 ਵੀਂ ਦੇ ਕਿਸੇ ਵੀ ਬੋਰਡ ਦੇ ਨਤੀਜੇ ਵਿੱਚ ਦੇਰੀ ਹੋ ਜਾਂਦੀ ਹੈ, ਤਾਂ ਨਵਾਂ ਸੈਸ਼ਨ 18 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।

Share this Article
Leave a comment