ਕੈਨੇਡਾ ਗਏ 24 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ

Rajneet Kaur
1 Min Read

ਨਿਊਜ਼ ਡੈਸਕ: ਕੈਨੇਡਾ ਤੋਂ ਆਏ ਦਿਨ ਮੰਦਭਾਗੀ ਘਟਨਾ ਸੁਨਣ ਨੂੰ ਮਿਲ ਰਹੀਆਂ ਹਨ। ਕੈਨੇਡਾ ਦੇ ਸਮਰਸਾਈਡ ਪ੍ਰਿੰਸ ਐਡਵਰਡ ਆਈਲੈਂਡ ਰਹਿੰਦੇ 24 ਸਾਲਾ ਪੰਜਾਬੀ ਨੌਜਵਾਨ ਜਸਦੀਪ ਸਿੰਘ ਦੀ ਮੌਤ ਹੋਣ ਦੀ ਖਬਰ ਹੈ।

ਜਸਦੀਪ ਸਿੰਘ ਨੇ ਸੈਂਟ ਲਾਰੇਂਸ ਕਾਲਜ ਕਿੰਗਸਟਨ, ਓਨਟਾਰੀਓ ਤੋਂ ਗ੍ਰੇਜੁਏਸ਼ਨ ਕੀਤੀ ਸੀ। ਜਸਦੀਪ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਗੋਫੰਡ ਮੀ ਪੇਜ ‘ਤੇ ਇੱਕ ਪੇਜ ਤਿਆਰ ਕੀਤਾ ਗਿਆ ਹੈ ਅਤੇ ਭਾਈਚਾਰੇ ਨੂੰ ਇਸ ਲਈ ਵੱਧ ਤੋਂ ਵੱਧ ਮੱਦਦ ਕਰਨ ਦੀ ਗੁਜਾਰਿਸ਼ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 28 ਮਾਰਚ 2023 ਨੂੰ ਵਿਧਾਨ ਸਭਾ ਹਲਕਾ ਬਾਘਾਪੁਰਾਣਾ (ਮੋਗਾ) ਦੇ ਪਿੰਡ ਸੁਖਾਨੰਦ ਵਾਸੀ ਗੁਰਮਿੰਦਰ ਸਿੰਘ (40) ਪੁੱਤਰ ਗੁਰਚਰਨ ਸਿੰਘ ਦੀ ਕੈਨੇਡਾ ਦੇ ਸਰੀ ਵਿੱਚ ਲੀਵਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਗੁਰਮਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਵਿਆਹਿਆ ਹੋਇਆ ਸੀ। ਉਸ ਦੀ ਪਤਨੀ ਅਤੇ 10 ਸਾਲਾ ਪੁੱਤਰ ਵੀ ਕੈਨੇਡਾ ਵਿੱਚ ਰਹਿ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment