ਭਾਰਤੀ-ਅਮਰੀਕੀ ਵਿਗਿਆਨੀ ਨੂੰ ‘ਇੰਵੈਂਟਰ ਆਫ ਯੀਅਰ’ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

TeamGlobalPunjab
1 Min Read

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਖੋਜੀ ਰਾਜੀਵ ਜੋਸ਼ੀ ਨੂੰ ਇਲੈਕਟਰਾਨਿਕ ਉਦਯੋਗ ਨੂੰ ਵਧਾਵਾ ਦੇਣ ਅਤੇ ਆਰਟਿਫਿਸ਼ਿਅਲ ਇੰਟੇਲਿਜੈਂਸ ( ਏਆਈ ) ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਲਈ ‘ਇੰਵੈਂਟਰ ਆਫ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜੋਸ਼ੀ ਨੇ ਕਈ ਅਵਿਸ਼ਕਾਰ ਕੀਤੇ ਹਨ ਅਤੇ ਅਮਰੀਕਾ ਵਿੱਚ ਉਨ੍ਹਾਂ ਦੇ ਨਾਮ 250 ਤੋਂ ਜ਼ਿਆਦਾ ਪੇਟੇਂਟ ਦਰਜ ਹਨ। ਉਹ ਨਿਊਯਾਰਕ ਵਿੱਚ ਆਈਬੀਐਮ ਥਾਮਸਨ ਵਾਟਸਨ ਜਾਂਚ ਕੇਂਦਰ ਵਿੱਚ ਕੰਮ ਕਰਦੇ ਹਨ।

ਰਾਜੀਵ ਜੋਸ਼ੀ ਨੂੰ ਇਸ ਮਹੀਨੇ ਦੀ ਸ਼ੁਰੁਆਤ ਵਿੱਚ New York Intellectual Property Law Association ਨੇ ਇੱਕ ਸਮਾਰੋਹ ਦੇ ਦੌਰਾਨ ਸਨਮਾਨ ਦਿੱਤਾ। ਜੋਸ਼ੀ ਆਈਆਈਟੀ ਮੁੰਬਈ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਐਮਆਈਟੀ, ਮੈਸਾਚੁਸੈਟਸ ਤੋਂ ਐਮਐਸ ਦੀ ਡਿਗਰੀ ਹਾਸਲ ਕੀਤੀ ਹੈ।

ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ, ਨਿਊਯਾਰਕ ਤੋਂ ਮਕੈਨਿਕਲ/ ਇਲੈਕਟਰਿਕਲ ਇੰਜੀਨਿਅਰਿੰਗ ਵਿੱਚ ਪੀਐਚਡੀ ਦੀ ਡਿਗਰੀ ਵੀ ਲਈ ਹੈ। ਜੋਸ਼ੀ ਨੇ ਵਿਸ਼ਵ ਸੰਚਾਰ ਅਤੇ ਸਿਹਤ ਵਿਗਿਆਨ ਨਾਲ ਸਬੰਧਤ ਕਈ ਖੋਜਾਂ ਕੀਤੀਆਂ ਹਨ।

Share this Article
Leave a comment