ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਓਕਲਾਹੋਮਾ ਦੇ ‘ਟਰਨਰ ਫਾਲਜ਼’ ‘ਚ ਡੁੱਬਣ ਕਾਰਨ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ। ਦੋਵੇਂ ਭਾਰਤੀ ਵਿਦਿਆਰਥੀ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ।
ਮਿਲੀ ਜਾਣਕਾਰੀ ਮੁਤਾਬਕ ਦੋਵਾਂ ‘ਚੋਂ ਇੱਕ ਵਿਦਿਆਰਥੀ ਝੀਲ ਦੇ ਹੇਠਲੇ ਤਾਲਾਬ ‘ਚ ਡੁੱਬ ਰਿਹਾ ਸੀ ਤੇ ਦੂਜੇ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਤੇ ਉਸੇ ਦੋਰਾਨ ਦੋਵੇਂ ਡੁੱਬ ਗਏ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ 23 ਸਾਲਾ ਅਜੈ ਕੁਮਾਰ ਕੋਇਆਲਾਮੁਦੀ ਅਤੇ 22 ਸਾਲਾ ਤੇਜਾ ਕੌਸ਼ਿਕ ਵੋਲੇਤੀ ਦੇ ਰੂਪ ‘ਚ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ ਛੁੱਟੀ ਮਨਾਉਣ ਓਕਲਾਹੋਮਾ ਘੁੰਮਣ ਆਏ ਸਨ ਦੋਵਾਂ ਨੇ ਲਾਈਫ ਜੈਕਟ ਵੀ ਪਾਈ ਹੋਈ ਸੀ। ਉਨਾਂ ਦੱਸਿਆ ਕਿ ਉਹ ਦੋਵੇਂ ਭਾਰਤੀ ਨਾਗਰਿਕ ਹਨ, ਜੋ ਆਰਲਿੰਗਟਨ ‘ਚ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ।
ਅਜੈ ਭਰਾ ਨੇ ਦੱਸਿਆ ਕਿ ਉਹ ਟੈਕਸਾਸ ਯੂਨੀਵਰਸਿਟੀ ‘ਚ ਕੰਸਟਰਕਸ਼ਨ ਐਂਡ ਮੈਨੇਜਮੇਂਟ ‘ਚ ਐੱਮਐੱਸ ਕਰ ਰਿਹਾ ਸੀ। ਉਸ ਨੇ ਅੱਠ ਮਹੀਨੇ ਪਹਿਲਾਂ ਹੀ ਯੂਨੀਵਰਸਿਟੀ ‘ਚ ਦਾਖਲਾ ਲਿਆ ਸੀ। ਉਸ ਨੇ ਕਿਹ ਅਜੈ ਦਾ ਟੈਕਸਾਸ ਯੂਨੀਵਰਸਿਟੀ ਦੇ ਪਹਿਲੇ ਸਮੈਸਟਰ ‘ਚ ਉਸਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਉਸਨੂੰ ਸਕਾਲਰਸ਼ਿਪ ਵੀ ਮਿਲਣ ਵਾਲੀ ਸੀ ਤੇ ਉਹ ਅਮਰੀਕਾ ਵਿੱਚ ਹੀ ਰਹਿਣ ਵਾਲਾ ਸੀ। ਦੱਸ ਦੇਈਏ ਇਸ ਤੋਂ ਪਹਿਲਾਂ ਜੁਲਾਈ ਦੇ ਮਹੀਨੇ ‘ਚ ਵੀ ਇੱਥੇ ਦੋ ਭਾਰਤੀ ਡੁੱਬ ਗਏ ਸਨ।
ਅਮਰੀਕਾ ਦੇ ਓਕਲਾਹੋਮਾ ‘ਚ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

Leave a Comment
Leave a Comment