ਕੈਨੇਡਾ : ਭਾਰਤੀ ਮੂਲ ਦੇ ਸਚਿਤ ਮਹਿਰਾ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਸ਼ਨੀਵਾਰ ਨੂੰ ਹੋਈਆਂ ਦੇ ਨਤੀਜੇ ਸੋਮਵਾਰ ਨੂੰ ਐਲਾਨੇ ਗਏ ਸਨ। 46 ਸਾਲਾ ਸਚਿਤ ਨੇ ਮੀਰਾ ਅਹਿਮਦ ਨੂੰ ਹਰਾ ਕੇ ਜਿਤ ਹਾਸਿਲ ਕੀਤੀ।
ਦਸ ਦਈਏ ਕਿ ਸਚਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀ ਦੋਸਤ ਹਨ ਅਤੇ ਕਰੀਬ 32 ਸਾਲਾਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ। ਆਪਣੀ ਜਿੱਤ ਦੇ ਭਾਸ਼ਣ ਵਿੱਚ ਮਹਿਰਾ ਨੇ ਕਿਹਾ ਕਿ ਅਗਲੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਸ਼ਡਿਊਲ ਅਨੁਸਾਰ ਕੈਨੇਡਾ ‘ਚ 2025 ‘ਚ ਆਮ ਚੋਣਾਂ ਹੋਣ ਜਾ ਰਹੀਆਂ ਹਨ। ਲਿਬਰਲ ਪਾਰਟੀ ਦੀ ਇਸ ਚੋਣ ‘ਚ ਮੁਕਾਬਲਾ ਸਖ਼ਤ ਮੰਨਿਆ ਜਾ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਦਾ ਮੁਕਾਬਲਾ ਮੀਰਾ ਅਹਿਮਦ ਨਾਲ ਸੀ, ਜੋ ਪਹਿਲਾਂ ਇਸ ਪਾਰਟੀ ਦੀ ਪ੍ਰਧਾਨ ਰਹਿ ਚੁੱਕੀ ਹੈ।
ਦਸਣਯੋਗ ਹੈ ਕਿ ਲਿਬਰਲ ਪਾਰਟੀ ਦਾ ਸੰਚਾਲਨ ਨੈਸ਼ਨਲ ਬੋਰਡ ਆਫ਼ ਡਾਇਰੈਕਟਰਜ਼ ਦੁਆਰਾ ਕੀਤਾ ਜਾਂਦਾ ਹੈ। ਮਹਿਰਾ ਵੀ ਇਸ ਦੀ ਅਗਵਾਈ ਕਰਨਗੇ। ਦੇਸ਼ ਵਿਚ ਆਮ ਚੋਣਾਂ 2025 ਵਿਚ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਰਾਜਾਂ ਵਿੱਚ ਵੀ ਚੋਣ ਸਰਗਰਮੀਆਂ ਜਾਰੀ ਹਨ। ਇਨ੍ਹਾਂ ਚੋਣਾਂ ਵਿੱਚ ਪਾਰਟੀ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਸਚਿਤ ਦੀ ਹੋਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.