iPhone 17 ਸੀਰੀਜ਼ ਲਾਂਚ: ਕਿਹੜੇ ਦੇਸ਼ ‘ਚ ਕਿੰਨੇ ਰੇਟ ਤੇ ਕਿੱਥੇ ਸਭ ਤੋਂ ਸਸਤਾ? ਪੂਰੀ ਲਿਸਟ

Global Team
3 Min Read

ਨਿਊਜ਼ ਡੈਸਕ: Apple ਨੇ 9 ਸਤੰਬਰ 2025 ਨੂੰ ਆਪਣੇ ਮੈਗਾ ਇਵੈਂਟ ਵਿੱਚ ਨਵੀਂ iPhone ਸੀਰੀਜ਼ ਪੇਸ਼ ਕੀਤੀ, ਜਿਸ ਵਿੱਚ iPhone 17, iPhone 17 Pro, iPhone 17 Pro Max ਅਤੇ iPhone Air ਸ਼ਾਮਲ ਹਨ। ਇਸ ਵਾਰ iPhone 17 ਦੀ ਕੀਮਤ ਵਿੱਚ ਥੋੜ੍ਹਾ ਵਾਧਾ ਹੋਇਆ ਹੈ, ਪਰ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬੇਸ ਮਾਡਲ ਵਿੱਚ ਹੁਣ ਘੱਟੋ-ਘੱਟ 256GB ਸਟੋਰੇਜ ਮਿਲਦੀ ਹੈ, ਜੋ iPhone 16 ਦੇ ਮੁਕਾਬਲੇ ਦੁੱਗਣੀ ਹੈ।

ਪ੍ਰੀ-ਆਰਡਰ ਅਤੇ ਵਿਕਰੀ

iPhone 17 ਸੀਰੀਜ਼ ਦੇ ਸਾਰੇ ਮਾਡਲਾਂ—iPhone 17, iPhone 17 Pro, iPhone 17 Pro Max ਅਤੇ iPhone Air—ਦਾ ਪ੍ਰੀ-ਆਰਡਰ 12 ਸਤੰਬਰ ਤੋਂ ਸ਼ੁਰੂ ਹੋਵੇਗਾ। ਭਾਰਤ ਵਿੱਚ ਇਹ 19 ਸਤੰਬਰ ਤੋਂ ਸਟੋਰਾਂ ਅਤੇ ਆਨਲਾਈਨ ਪਲੈਟਫਾਰਮਾਂ ‘ਤੇ ਖਰੀਦਣ ਲਈ ਉਪਲਬਧ ਹੋਣਗੇ।

ਕੀਮਤ ਵਿੱਚ ਵਾਧਾ

ਐਪਲ ਨੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ ਥੋੜ੍ਹਾ ਵਾਧਾ ਕੀਤਾ ਹੈ। iPhone 17 ਦੀ ਸ਼ੁਰੂਆਤੀ ਕੀਮਤ 82,900 ਰੁਪਏ ਹੈ, ਜਦਕਿ iPhone 17 Pro ਦੀ  1,34,900 ਰੁਪਏ ਅਤੇ iPhone 17 Pro Max ਦੀ ਸ਼ੁਰੂਆਤੀ ਕੀਮਤ 1,49,900 ਰੁਪਏ ਰੱਖੀ ਗਈ ਹੈ। ਹਾਲਾਂਕਿ, ਅਮਰੀਕਾ ਵਿੱਚ ਇਹ ਡਿਵਾਈਸਾਂ ਭਾਰਤ ਦੇ ਮੁਕਾਬਲੇ ਕਾਫੀ ਸਸਤੀਆਂ ਹਨ। ਆਓ, ਵੇਖੀਏ ਕਿ ਭਾਰਤ ਦੀਆਂ ਕੀਮਤਾਂ ਦਾ ਅਮਰੀਕਾ, ਦੁਬਈ, ਯੂਕੇ ਅਤੇ ਵੀਅਤਨਾਮ ਨਾਲ ਕਿੰਨਾ ਅੰਤਰ ਹੈ।

iPhone 17 ਦੀ ਕੀਮਤ

ਭਾਰਤ: 82,900 ਰੁਪਏ

ਅਮਰੀਕਾ: 70,500 ਰੁਪਏ

UAE/ਦੁਬਈ: 81,700 ਰੁਪਏ

ਯੂਕੇ: 87,900 ਰੁਪਏ

ਵੀਅਤਨਾਮ: 128,800 ਰੁਪਏ

iPhone Air ਦੀ ਕੀਮਤ

ਭਾਰਤ: 119,900 ਰੁਪਏ

ਅਮਰੀਕਾ: 88,200 ਰੁਪਏ

UAE/ਦੁਬਈ: 103,300 ਰੁਪਏ

ਯੂਕੇ: 109,900 ਰੁਪਏ

ਵੀਅਤਨਾਮ: 105,400 ਰੁਪਏ

iPhone 17 Pro ਦੀ ਕੀਮਤ

ਭਾਰਤ: 134,900 ਰੁਪਏ

ਅਮਰੀਕਾ: 97,000 ਰੁਪਏ

UAE/ਦੁਬਈ: 113,000 ਰੁਪਏ

ਯੂਕੇ: 120,900 ਰੁਪਏ

ਵੀਅਤਨਾਮ: 115,500 ਰੁਪਏ

iPhone 17 Pro Max ਦੀ ਕੀਮਤ

ਭਾਰਤ: 149,900 ਰੁਪਏ

ਅਮਰੀਕਾ: 105,800 ਰੁਪਏ

UAE/ਦੁਬਈ: 122,500 ਰੁਪਏ

ਯੂਕੇ: 131,900 ਰੁਪਏ

ਵੀਅਤਨਾਮ: 125,400 ਰੁਪਏ

ਕੀਮਤਾਂ ਦੀ ਤੁਲਨਾ ਅਤੇ ਸੁਝਾਅ

ਸਾਰੇ ਮਾਡਲਾਂ ਦੀਆਂ ਕੀਮਤਾਂ ਨੂੰ ਵੇਖਣ ‘ਤੇ ਸਪੱਸ਼ਟ ਹੈ ਕਿ ਅਮਰੀਕਾ iPhone 17 ਸੀਰੀਜ਼ ਖਰੀਦਣ ਲਈ ਸਭ ਤੋਂ ਸਸਤਾ ਦੇਸ਼ ਹੈ। UAE/ਦੁਬਈ ਦੂਜੇ ਨੰਬਰ ‘ਤੇ ਹੈ, ਜਦਕਿ ਭਾਰਤ ਵਿੱਚ ਕੀਮਤਾਂ ਅਮਰੀਕਾ ਦੇ ਮੁਕਾਬਲੇ 10,000 ਤੋਂ 44,000  ਰੁਪਏ ਤੱਕ ਜ਼ਿਆਦਾ ਹਨ। ਜੇਕਰ ਕੋਈ ਵਿਅਕਤੀ ਵਿਦੇਸ਼ ਯਾਤਰਾ ਕਰ ਰਿਹਾ ਹੈ ਜਾਂ ਟੈਕਸ ਲਾਭ ਦਾ ਇਸਤੇਮਾਲ ਕਰ ਸਕਦਾ ਹੈ, ਤਾਂ ਅਮਰੀਕਾ ਤੋਂ ਖਰੀਦਣਾ ਸਭ ਤੋਂ ਵਧੀਆ ਵਿਕਲਪ ਹੋਵੇਗਾ। UAE ਵੀ ਇੱਕ ਚੰਗਾ ਵਿਕਲਪ ਹੈ, ਕਿਉਂਕਿ ਇਹ ਭਾਰਤ ਤੋਂ ਜ਼ਿਆਦਾ ਦੂਰ ਨਹੀਂ ਹੈ।

Share This Article
Leave a Comment