ਮਾਂਟਰੀਅਲ- ਕੈਨੇਡਾ ‘ਚ ਸ਼ਨੀਵਾਰ ਨੂੰ ਇੱਕ ਵਿਅਕਤੀ ਨੇ ਮਸਜਿਦ ‘ਚ ਮੌਜੂਦ ਲੋਕਾਂ ‘ਤੇ ਕੁਹਾੜੀ ਅਤੇ ਬੇਅਰ ਸਪਰੇਅ ਨਾਲ ਹਮਲਾ ਕਰ ਦਿੱਤਾ, ਹਾਲਾਂਕਿ ਇਸ ਹਮਲੇ ‘ਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਟੋਰਾਂਟੋ ਦੇ ਉਪਨਗਰ ਮਿਸੀਸਾਗਾ ਵਿੱਚ ਸਥਿਤ ਇੱਕ ਮਸਜਿਦ ਵਿੱਚ ਇੱਕ 24 ਸਾਲਾ ਵਿਅਕਤੀ ਅੰਦਰ ਦਾਖਲ ਹੋਈਆ ਅਤੇ ਪੁਲੀਸ ਦੇ ਆਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕਾਬੂ ਵਿੱਚ ਕਰਨ ਤੋਂ ਪਹਿਲਾਂ ਉਸ ਨੇ ਮਸਜਿਦ ’ਚ ਮੌਜੂਦ ਲੋਕਾਂ ’ਤੇ ਸਪ੍ਰੇ ਕਰ ਦਿੱਤੀ। ਬੇਅਰ ਸਪਰੇਅ ਕਾਰਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਘਟਨਾ ਅਲੱਗ-ਥਲੱਗ ਪੈਦਾ ਕਰਨ ਲਈ ਕੀਤੀ ਗਈ ਸੀ ਅਤੇ ਇਸਦਾ ਸੰਭਾਵਿਤ ਉਦੇਸ਼ ਨਫ਼ਰਤ ਫੈਲਾਉਣਾ ਹੋ ਸਕਦਾ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇੱਕ ਟਵੀਟ ਕੀਤਾ ਅਤੇ ਇਸਨੂੰ “ਅਵਿਸ਼ਵਾਸ਼ਜਨਕ ਤੌਰ ‘ਤੇ ਪਰੇਸ਼ਾਨ ਕਰਨ ਵਾਲਾ” ਕਿਹਾ। ਟਰੂਡੋ ਨੇ ਲਿਖਿਆ, “ਮੈਂ ਇਸ ਹਿੰਸਾ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਦੀ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ।”
The attack on congregants at the Dar Al-Tawheed Islamic Centre is incredibly disturbing. I strongly condemn this violence – which has no place in Canada – and I’m keeping the community in my thoughts today. I also want to applaud the courage of those who were there this morning.
— Justin Trudeau (@JustinTrudeau) March 19, 2022
ਇਸ ਘਟਨਾ ਦੀ ਟੋਰਾਂਟੋ ਦੇ ਮੇਅਰ ਅਤੇ ਓਨਟਾਰੀਓ ਦੇ ਸੂਬਾਈ ਪ੍ਰਧਾਨ ਮੰਤਰੀ ਸਮੇਤ ਹੋਰ ਜਨਤਕ ਸ਼ਖਸੀਅਤਾਂ ਵੱਲੋਂ ਵੀ ਨਿੰਦਾ ਕੀਤੀ ਗਈ ਹੈ। ਮਸਜਿਦ ਦੇ ਇਮਾਮ ਇਬਰਾਹਿਮ ਹਿੰਦ ਨੇ ਹਮਲਾਵਰ ਨੂੰ ਕਾਬੂ ਕਰਨ ਵਾਲੇ ਸ਼ਰਧਾਲੂਆਂ ਦੀ ਹਿੰਮਤ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, “ਸਾਡਾ ਭਾਈਚਾਰਾ ਕਦੇ ਨਹੀਂ ਟੁੱਟੇਗਾ ਅਤੇ ਅਸੀਂ ਡਰਨ ਤੋਂ ਇਨਕਾਰ ਕਰਦੇ ਹਾਂ।”
ਜੂਨ ਵਿੱਚ ਓਨਟਾਰੀਓ ਵਿੱਚ, ਇੱਕ ਵਿਅਕਤੀ ਨੇ ਜਾਣਬੁੱਝ ਕੇ ਪਾਕਿਸਤਾਨੀ ਮੂਲ ਦੇ ਇੱਕ ਕੈਨੇਡੀਅਨ ਪਰਿਵਾਰ ਉੱਤੇ ਇੱਕ ਪਿਕਅੱਪ ਟਰੱਕ ਚੜਾ ਦਿੱਤੀ ਸੀ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.