SGPC ਵੱਲੋਂ ਵਧਾਈ ਗਈ ਬਿਜਲੀ ਦਰਾਂ ਦਾ ਵਿਰੋਧ, ਸ਼ੋਮਣੀ ਕਮੇਟੀ ਨੂੰ ਭਰਨਾ ਪਵੇਗਾ 50,000 ਰੁਪਏ ਵਾਧੂ ਬਿੱਲ

TeamGlobalPunjab
1 Min Read

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਚ ਖਪਤ ਹੋਣ ਵਾਲੀ ਬਿਜਲੀ ਦੀਆਂ ਦਰਾਂ ‘ਚ 5 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਜਿਸ ਦਾ ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਹੈ।

ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਮਹੀਨੇ 10 ਲੱਖ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜੋ ਪਿਛਲੇ ਸਾਲ ਮਈ ਮਹੀਨੇ 5.94 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ ਪਰ ਸਰਕਾਰ ਨੇ ਇਸ ਸਾਲ ਦੌਰਾਨ ਪਹਿਲਾ ਹੀ 12 ਪੈਸੇ ਵਧਾਏ ਸਨ ਤੇ 6.06 ਰੁਪੈ ਪ੍ਰਤੀ ਯੂਨਿਟ ਲਏ ਜਾ ਰਹੇ ਸਨ ਤੇ ਹੁਣ ਇਸ ਵਿਚ 5 ਪੈਸੇ ਦਾ ਹੋਣ ਵਾਧਾ ਕਰ ਦਿੱਤਾ ਹੈ। ਜਿਸ ਨਾਲ ਹੁਣ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਮਹੀਨੇ ਲਗਭਗ 50,000 ਰੁਪਏ ਵਾਧੂ ਬਿੱਲ ਭਰਨਾ ਪਵੇਗਾ।

ਇਸ ਦੇ ਨਾਲ ਹੀ ਡਾ. ਰੂਪ ਸਿੰਘ ਨੇ ਕਿਹਾ ਕਿ ਇਸ ਨਾਲ ਕਿ ਸ਼੍ਰੋਮਣੀ ਕਮੇਟੀ ਨੂੰ ਫਿਰ ਵੀ ਆਰਥਿਕ ਤੌਰ ‘ਤੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ ਪਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ।

Share this Article
Leave a comment