ਜਲੰਧਰ: ਭਾਰਤੀ ਜਨਤਾ ਪਾਰਟੀ ਦੇ ਸੰਸਦ ਅਤੇ ਗਾਇਕ ਹੰਸਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ । ਉਹ ਜਲੰਧਰ ਵਿੱਚ ਹੰਸ ਰਾਜ ਹੰਸ ਦੇ ਲਿੰਕ ਰੋਡ ਸਥਿਤ ਘਰ ਵਿੱਚ ਹੀ ਰਹਿੰਦੇ ਸਨ।
ਮਾਤਾ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਹੰਸਰਾਜ ਹੰਸ ਦਿੱਲੀ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ। ਇਸ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਅਜੀਤ ਕੌਰ ਦਾ ਅੰਤਮ ਸਸਕਾਰ ਕਦੋਂ ਹੋਵੇਗਾ, ਇਹ ਹਾਲੇ ਤੈਅ ਨਹੀਂ ਹੋ ਪਾਇਆ ਹੈ। ਹੰਸਰਾਜ ਦਾ ਇੱਕ ਭਰਾ ਕੈਨੇਡਾ ਰਹਿੰਦੇ ਹਨ ਉਨ੍ਹਾਂ ਦੇ ਆਉਣ ‘ਤੇ ਹੀ ਸੰਸਕਾਰ ਹੋਵੇਗਾ।