2013 ‘ਚ PM ਮੋਦੀ ਦੀ ਰੈਲੀ ਦੌਰਾਨ ਹੋਏ ਬੰਬ ਧਮਾਕੇ, NIA ਨੇ ਕੀਤੀ ਵੱਡੀ ਛਾਪੇਮਾਰੀ

Rajneet Kaur
2 Min Read

ਨਿਊਜ਼ ਡੈਸਕ: ਬਿਹਾਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਸਾਲ 2013 ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਅੱਜ (ਸੋਮਵਾਰ ਨੂੰ) NIA ਨੇ ਵੱਡੀ ਛਾਪੇਮਾਰੀ ਕੀਤੀ ਹੈ। ਏਜੰਸੀ ਨੇ ਪੀਐਮ ਦੀ ਰੈਲੀ ਵਿੱਚ ਧਮਾਕੇ ਲਈ ਫੰਡ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਬਲਾਸਟ ਕਰਨ ਵਾਲਿਆਂ ਨੂੰ ਮਾਲੀ ਮਦਦ ਦੇਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। NIA ਦੀ ਟੀਮ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਬਿਹਾਰ ਵਿੱਚ ਪੀਐਮ ਮੋਦੀ ਦੀ ਹੁੰਕਾਰ ਰੈਲੀ ਦੌਰਾਨ ਪਟਨਾ ਵਿੱਚ 6 ਲੜੀਵਾਰ ਧਮਾਕੇ ਹੋਏ ਸਨ। ਇਸ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ 80 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।

ਦੱਸ ਦੇਈਏ ਕਿ ਪੀਐਮ ਦੀ ਰੈਲੀ ਦੌਰਾਨ ਹੋਏ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਅਦਾਲਤ ਨੇ 4 ਅੱਤਵਾਦੀਆਂ ਨੂੰ ਮੌਤ, 2 ਨੂੰ ਉਮਰ ਕੈਦ ਅਤੇ 2 ਹੋਰ ਅੱਤਵਾਦੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਅਤੇ ਹੁਣ NIA ਅੱਤਵਾਦੀਆਂ ਨੂੰ ਵਿੱਤ ਪੋਸ਼ਣ ਕਰਨ ਵਾਲਿਆਂ ਖਿਲਾਫ ਕਾਰਵਾਈ ਕਰ ਰਹੀ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ NIA ਅਦਾਲਤ ਨੇ ਅੱਤਵਾਦੀਆਂ ਅਤੇ ਇਸ ਮਾਮਲੇ ਦੇ ਦੋਸ਼ੀਆਂ ਹੈਦਰ ਅਲੀ, ਇਮਤਿਆਜ਼, ਮੁਜੀਬੁੱਲਾ ਅਤੇ ਨੋਮਾਨ ਅੰਸਾਰੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅੱਤਵਾਦੀ ਅਜ਼ਹਰੂਦੀਨ ਅਤੇ ਉਮਰ ਸਿੱਦੀਕੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਫਿਰੋਜ਼ ਆਲਮ ਅਤੇ ਅਹਿਮਦ ਹੁਸੈਨ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment