ਟੋਰਾਂਟੋ : ਫਰੀਦਕੋਟ ਦੀ ਕੁੜੀ ਦੀ ਸੜਕ ਹਾਦਸੇ ‘ਚ ਮੌਤ

TeamGlobalPunjab
1 Min Read

ਫਰੀਦਕੋਟ : ਦੁਖਦਾਈ ਖ਼ਬਰ ਮਿਲੀ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਇੱਕ ਲੜਕੀ ਦੀ ਟੋਰਾਂਟੋ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੀਪਸਿੰਘਵਾਲਾ ਦੇ ਵਸਨੀਕ ਜਸਕਰਨ ਸਿੰਘ ਔਲਖ ਦੀ ਧੀ ਪ੍ਰਭਦੀਪ ਕੌਰ (24) ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ ਅਤੇ ਸਟੱਡੀ ਵੀਜ਼ੇ ਉੱਤੇ ਬਰੈਂਪਟਨ ਗਈ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਟੋਰਾਂਟੋ ਵਿਖੇ ਦੇਰ ਰਾਤ ਪੰਜ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਦੀ ਟਰੇਨ ਨਾਲ ਟੱਕਰ ਹੋਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਇਹ ਟੱਕਰ ਸਿਮਕੋ ਕਾਊਟੀ ਮਾਰਕੀਟ ਨੇੜੇ 5ਵੀਂ ਲਾਈਨ ‘ਤੇ ਹੋਈ। ਐਮਰਜੈਂਸੀ ਕਰਮਚਾਰੀ ਨੂੰ ਰਾਤ 11 ਵਜੇ ਦੇ ਬਾਅਦ ਘਟਨਾ ਸਥਾਨ ‘ਤੇ ਪੁੱਜੇ ਕਾਰ ਡਰਾਇਵਰ ਤੇ ਔਰਤਾ ਨੂੰ ਟੋਰਾਂਟੋ ਦੇ ਟਰੋਮਾ ਸੈਂਟਰ ਲਜਾਇਆ ਗਿਆ।

ਓਨਟਾਰੀਓ ਪੁਲਿਸ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਜ਼ਖਮੀਆਂ ਵਿੱਚੋ ਦੂਜੀ ਔਰਤ ਦੀ ਵੀ ਮੌਤ ਹੋ ਗਈ ਹੈ। ਕਾਰ ਸਵਾਰ ਯਾਤਰੀਆਂ ਦੀ ਟੋਰਾਂਟੋ ਪੁਲਿਸ ਪਛਾਣ ਕਰ ਰਹੀ ਹੈ ਤਾਂ ਜੋ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ।

Share This Article
Leave a Comment