ਅਮਰੀਕਾ ਦੇ ਸ਼ਿਕਾਗੋ ‘ਚ ਅੰਨ੍ਹੇਵਾਹ ਫਾਇਰਿੰਗ, 14 ਜ਼ਖਮੀ

TeamGlobalPunjab
2 Min Read

ਸ਼ਿਕਾਗੋ : ਸ਼ਿਕਾਗੋ ‘ਚ ਮੰਗਲਵਾਰ ਸ਼ਾਮ ਇੱਕ ਹਮਲਾਵਰ ਨੇ ਅੰਤਿਮ ਸਸਕਾਰ ‘ਚ ਸ਼ਾਮਲ ਹੋਏ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਘਟਨਾ ‘ਚ  14 ਲੋਕ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸ਼ਿਕਾਗੋ ਫਾਇਰ ਵਿਭਾਗ ਵੱਲੋਂ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਡਿਪਟੀ ਸੁਪਰਿਡੈਂਟ ਐਰਿਕ ਕਾਰਟਰ ਨੇ ਕਿਹਾ ਕਿ ਜਦੋਂ ਇੱਕ ਘਰ ਦੇ ਬਾਹਰ ਸਸਕਾਰ ਵਿੱਚ ਸ਼ਾਮਲ ਹੋਣ ਆਏ ਲੋਕ ਸੋਗ ਕਰ ਰਹੇ ਸਨ ਤਾਂ ਇੱਕ ਐੱਸਯੂਵੀ ਕਾਰ  ‘ਚ ਸਵਾਰ ਵਿਅਕਤੀ ਨੇ ਲੋਕਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਾਰਟਰ ਨੇ ਕਿਹਾ ਕਿ ਗੋਲੀਬਾਰੀ ਕਾਰਨ ਕਈ ਥਾਵਾਂ ‘ਤੇ ਅੱਗ ਵੀ ਲੱਗੀ ਹੈ। ਉੱਥੇ ਹੀ ਐਸਯੂਵੀ ਅੱਗੇ ਜਾ ਕੇ ਇਕ ਖੰਭੇ ਨਾਲ ਟਕਰਾ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਕਾਰਟਰ ਨੇ ਕਿਹਾ ਕਿ ਇਸ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦਰਅਸਲ ਇਸ ਗੋਲੀਬਾਰੀ ਦਾ ਮੁੱਖ ਕਾਰਨ ਗ੍ਰਹਿ ਵਿਭਾਗ ਵੱਲੋਂ ਸ਼ਹਿਰ ‘ਚ ਵੱਧ ਰਹੇ ਅਪਰਾਧਾਂ ਨਾਲ ਨਜਿੱਠਣ ਲਈ ਦਰਜਨਾਂ ਸੰਘੀ ਏਜੰਟਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਨੂੰ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਅਪਰਾਧੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਨੇ ਮੰਗਲਵਾਰ ਨੂੰ ਅਪਰਾਧੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਹਿਰ ਅਪਰਾਧ ਨਾਲ ਲੜਨ ਲਈ ਸੰਘੀ ਏਜੰਟਾਂ ਨਾਲ ਮਿਲੇ ਕੇ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਦਮਕਲ ਵਿਭਾਗ ਨੇ ਕੁੱਲ 11 ਲੋਕਾਂ ਨੂੰ ਘਟਨਾ ਸਥਾਨ ਤੋਂ ਹਸਪਤਾਲ ਪਹੁੰਚਾਇਆ, ਜਦੋਂ ਕਿ ਕਈਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।

- Advertisement -

Share this Article
Leave a comment