Gmail-Hangout ਸਣੇ YouTube ਹੋਇਆ ਡਾਊਨ, ਦੁਨੀਆਭਰ ‘ਚ ਯੂਜ਼ਰਸ ਪਰੇਸ਼ਾਨ

TeamGlobalPunjab
2 Min Read

ਨਿਊਜ਼ ਡੈਸਕ: ਅੱਜ ਗੂਗਲ ਦੀਆਂ ਕਈ ਸੇਵਾਵਾਂ ਡਾਊਨ ਹੋ ਗਈਆਂ ਹਨ। ਸ਼ਾਮ ਲਗਭਗ 5:20 ਤੇ ਗੂਗਲ ਦੀ ਜੀਮੇਲ ਸੇਵਾ ਤੇ ਹੈਂਗਆਊਟ ਸਣੇ ਕਈ ਸੇਵਾਵਾਂ ‘ਤੇ ਐਰਰ ਦਾ ਪੇਜ ਆਉਣ ਲੱਗਿਆ। ਉੱਥੇ ਹੀ ਯੂਟਿਊਬ ‘ਤੇ ਵੀ ਇਹੀ ਹਾਲ ਰਿਹਾ, ਹਾਲਾਂਕਿ ਗੂਗਲ ਸਰਚ ਇੰਜਣ ਯਾਨੀ google.com ਕੰਮ ਕਰ ਰਿਹਾ ਸੀ। ਗੂਗਲ ਦੀ ਇਨ੍ਹਾਂ ਸੇਵਾਵਾਂ ਦੇ ਠੱਪ ਹੋਣ ਨਾਲ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਗੂਗਲ ਦੀਆਂ ਸੇਵਾਵਾਂ ਠੱਪ ਹੋਣ ਤੋਂ ਬਾਅਦ ਕੁਝ ਸਕਿੰਟਾਂ ‘ਚ ਹੀ ਟਵਿੱਟਰ ਤੇ #YouTubeDOWN ਤੇ #googledown ਹੈਸ਼ਟੈਗ ਟ੍ਰੈਂਡ ਕਰਨ ਲੱਗੇ। ਕੋਈ ਆਪਣੇ ਜੀਮੇਲ ਦੇ ਐਰਰ ਪੇਜ ਦਾ ਸਕਰੀਨ ਸ਼ਾਟ ਅਪਲੋਡ ਕਰਨ ਲੱਗਿਆ ਤਾਂ ਕੋਈ ਯੂਟਿਊਬ ਦੀ ਹਾਲਤ ‘ਤੇ ਲੋਕਾਂ ਦਾ ਧਿਆਨ ਖਿੱਚਣ ਲੱਗਿਆ। ਉੱਥੇ ਹੀ ਹੈਂਗਆਊਟ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਵੀ ਲੋਕ ਟਵਿੱਟਰ ਤੇ ਰਿਪੋਰਟ ਕਰਨ ਲੱਗੇ।

ਯੂਟਿਊਬ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਜੇਕਰ ਤੁਹਾਨੂੰ ਵੀ ਯੂਟਿਊਬ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਤੁਸੀ ਇਸ ਸਮੱਸਿਆ ਨਾਲ ਜੂਝਣ ਵਾਲੇ ਪਹਿਲੇ ਵਿਅਕਤੀ ਨਹੀਂ ਹੋ। ਸਾਡੀ ਟੀਮ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸੇਵਾਵਾਂ ਡਾਊਨ ਹੁੰਦੇ ਹੀ ਟਵੀਟਰ ‘ਤੇ ਆਇਆ memes ਦਾ ਹੜ੍ਹ

Share this Article
Leave a comment