96 ਸਾਲਾ ਬੇਬੇ ਬਣੀ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਮਾਡਲ

TeamGlobalPunjab
2 Min Read

ਹਾਂਗਕਾਂਗ: ਐਲਿਸ ਪੈਂਗ ਏਸ਼ੀਆ ਦੀ ਸਭ ਤੋਂ ਵੱਧ ਉਮਰ ਦੀ ਮਾਡਲ ਬਣ ਗਈ ਹੈ। ਮਾਡਲਿੰਗ ਇੰਡਸਟਰੀ ਵਿੱਚ ਬੁੱਧਵਾਰ ਨੂੰ ਉਨ੍ਹਾਂ ਨੂੰ ਸਭ ਤੋਂ ਸੀਨੀਅਰ ਮਾਡਲ ਦੇ ਰੂਪ ‘ਚ ਸਨਮਾਨ ਮਿਲਿਆ। ਇਸ ਤੋਂ ਪਹਿਲਾਂ ਜਾਪਾਨ ਦੀ 84 ਸਾਲਾ ਨਾਓਆ ਕੁਡੋ ਤੇ ਚੀਨ ਦੀ 84 ਸਾਲਾ ਮਾਡਲ ਵਾਂਗ ਡੇਸ਼ਨ ਸਭ ਤੋਂ ਵੱਧ ਉਮਰ ਦੀ ਮਾਡਲਾਂ ਸਨ।

96 ਸਾਲ ਦੀ ਐਲਿਸ ਕਹਿਣਾ ਹੈ ਕਿ ਮੈਨੂੰ ਚੰਗੇ ਕੱਪੜੇ ਪਹਿਨਣ ਦਾ ਸ਼ੌਕ ਰਿਹਾ ਹੈ ਪਰ ਕਦੇ ਸੋਚਿਆ ਨਹੀਂ ਸੀ ਕਿ ਮੈਂ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਾਂਗੀ। ਐਲਿਸ ਇਸ ਦਾ ਕਰੈਡਿਟ ਆਪਣੀ ਪੋਤੀ ਨੂੰ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਉਸ ਨੇ 65 ਸਾਲ ਦੀ ਉਮਰ ‘ਚ ਮਾਡਲਸ ਦਾ ਇਸ਼ਤਿਹਾਰ ਵੇਖਿਆ ਤੇ ਮੇਰੀ ਫੋਟੋ ਭੇਜ ਦਿੱਤੀ। ਮੇਰਾ ਸਿਲੈਕਸ਼ਨ ਹੋ ਗਿਆ ਇਸ ਤੋਂ ਬਾਅਦ ਮਾਡਲਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਮਾਡਲਿੰਗ ਚੈਲੇਂਜਿੰਗ ਸੀ ਪਰ ਮੈਂ ਪਿੱਛੇ ਨਹੀਂ ਹਟੀ
ਐਲਿਸ ਨੇ ਦੱਸਿਆ ਕਿ ਮਾਡਲਿੰਗ ਮੇਰੇ ਲਈ ਕਿਸੇ ਚੈਲੇਂਜ ਤੋਂ ਘੱਟ ਨਹੀਂ ਸੀ ਅਤੇ ਮੈਂ ਕਦੇ ਵੀ ਕਿਸੇ ਚੈਲੇਂਜ ਤੋਂ ਪਿੱਛੇ ਨਹੀਂ ਹਟੀ। ਇਸ ਲਈ ਮੈਂ ਠਾਣ ਲਿਆ ਕਿ ਮਾਡਲਿੰਗ ਤਾਂ ਕਰਕੇ ਹੀ ਰਹਾਂਗੀ। ਮੈਂ ਜਾਣਦੀ ਤਾਂ ਕੁੱਝ ਨਹੀਂ ਸੀ ਪਰ ਮੇਰੇ ਮੈਨੇਜਰ ਨੇ ਮੈਨੂੰ ਕਾਫ਼ੀ ਚੀਜ਼ਾਂ ਸਿਖਾਈਆਂ।

ਮੇਰੇ ਮੇਕਅਪ ਆਰਟਿਸਟ ਤੇ ਹੇਅਰ ਡਰੈਸਰ ਨੇ ਵੀ ਮੇਰੀ ਬਹੁਤ ਸਹਾਇਤਾ ਕੀਤੀ ਜਿਸ ਨਾਲ ਮੇਰੀ ਮਾਡਲਿੰਗ ‘ਚ ਰੂਚੀ ਵੱਧ ਗਈ ਤੇ ਹੁਣ ਮੈਨੂੰ ਇਸ ਫੀਲਡ ਵਿੱਚ ਤਿੰਨ ਸਾਲ ਹੋ ਗਏ ਹਨ।

ਐਲਿਸ ਨੇ ਕਿਹਾ, ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਇਸ ਉਮਰ ਵਿੱਚ ਵੀ ਲੋਕ ਤੁਹਾਨੂੰ ਤੁਹਾਡੇ ਕੰਮ ਦੀ ਵਜ੍ਹਾ ਨਾਲ ਪਸੰਦ ਕਰਦੇ ਹੋਣ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਗੁੱਚੀ, ਵੈਲੇਂਟਿਨੋ, ਏਲੇਰੀ ਵਰਗੇ ਬਰਾਂਡਸ ਲਈ ਮਾਡਲਿੰਗ ਕਰਾਂਗੀ। ਪਰ ਜਿੰਦਗੀ ਵਿੱਚ ਅਕਸਰ ਅਜਿਹੀਆਂ ਕਈ ਚੀਜਾਂ ਹੋ ਜਾਂਦੀਆਂ ਹਾਂ ਜਿਨ੍ਹਾਂ ਦੀ ਅਸੀਂ ਉਂਮੀਦ ਵੀ ਨਹੀਂ ਰੱਖੀ ਹੁੰਦੀ। ਮੇਰੇ ਤੋਂ ਕਈ ਲੋਕ ਪੁੱਛਦੇ ਹਨ ਕਿ ਇਸ ਉਮਰ ਵਿੱਚ ਵੀ ਮੇਰੀ ਫਿਟਨੈੱਸ ਦਾ ਕੀ ਰਾਜ਼ ਹੈ।

- Advertisement -

Share this Article
Leave a comment