ਉੱਤਰੀ ਕੋਰੀਆ ਨੇ ਪਾਬੰਦੀਸ਼ੁਦਾ ਮਿਜ਼ਾਈਲ ਦਾ ਕੀਤਾ ਪ੍ਰੀਖਣ

TeamGlobalPunjab
2 Min Read

ਨਿਊਜ਼ ਡੈਸਕ: ਉੱਤਰੀ ਕੋਰੀਆ ਨੇ 2017 ਤੋਂ ਬਾਅਦ ਪਹਿਲੀ ਵਾਰ ਪਾਬੰਦੀਸ਼ੁਦਾ ਇੰਟਰਕੌਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਇੱਕ ਘੰਟੇ ਤੋਂ ਵੱਧ ਦੀ ਉਡਾਣ ਤੋਂ ਬਾਅਦ ਇਹ ਮਿਜ਼ਾਈਲ ਜਾਪਾਨ ਦੇ ਸਮੁੰਦਰ ਵਿੱਚ ਜਾ ਡਿੱਗੀ। ਜਾਪਾਨ ਅਧਿਕਾਰੀਆਂ ਮੁਤਾਬਕ ਮਿਜ਼ਾਈਲ ਕਰੀਬ 6000 ਕਿਲੋਮੀਟਰ ਦੀ ਉਚਾਈ ਤੱਕ ਪਹੁੰਚੀ ਸੀ। ਉਨ੍ਹਾਂ ਅੰਦਾਜ਼ਾ ਲਗਾਇਆ ਕਿ ਇਸ ਦੀ ਰੇਂਜ 1,100 ਕਿਲੋਮੀਟਰ ਹੈ, ਜਿਸਦਾ ਮਤਲਬ ਹੈ ਕਿ ਇਹ ਅਮਰੀਕਾ ਤੱਕ ਪਹੁੰਚ ਸਕਦੀ ਹੈ।

ਹਾਲ ਹੀ ਦੇ ਹਫ਼ਤਿਆਂ ਵਿੱਚ ਉੱਤਰੀ ਕੋਰੀਆ ਨੇ ਕਈ ਟੈਸਟ ਕੀਤੇ ਹਨ। ਦੱਸਣਯੋਗ ਹੈ ਕਿ 2018 ਵਿੱਚ, ਉੱਤਰੀ ਕੋਰੀਆ ਨੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਤੋਂ ਬਾਅਦ, ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਤੇ ਪਰਮਾਣੂ ਪ੍ਰੀਖਣਾਂ ‘ਤੇ ਰੋਕ ਲਗਾ ਦਿੱਤੀ ਸੀ। ਪਰ 2020 ਵਿੱਚ, ਕਿਮ ਜੋਂਗ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਇਸ ਵਾਅਦੇ ਨਾਲ ਬੰਨ੍ਹੇ ਹੋਏ ਨਹੀਂ ਹਨ।

ਉੱਥੇ ਹੀ ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ ਨੂੰ ਬੈਲਿਸਟਿਕ ਅਤੇ ਪਰਮਾਣੂ ਹਥਿਆਰਾਂ ਦਾ ਪ੍ਰੀਖਣਾਂ ਕਰਨ ਤੋਂ ਮਨ੍ਹਾ ਕੀਤਾ ਹੈ ਅਤੇ ਪਿਛਲੇ ਪ੍ਰੀਖਣਾਂ ਤੋਂ ਬਾਅਦ ਸਖ਼ਤ ਪਾਬੰਦੀਆਂ ਲਗਾਈਆਂ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਅੰਤਰਰਾਸ਼ਟਰੀ ਵਿਰੋਧ ਤੋਂ ਬਚਣ ਲਈ ਸਪੇਸ ਲਾਂਚ ਦੇ ਬਹਾਨੇ ICBM ਪ੍ਰੀਖਣ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment